
ਹੁਸ਼ਿਆਰਪੁਰ, 31 ਅਗਸਤ (ਸਤਵਿੰਦਰ ਸਿੰਘ)- ਭਗਵਾਨ ਵਾਲਮੀਕ ਸਭਾ ਵਲੋ ਵੱਡੀ ਗਿਣਤੀ ਵਿੱਚ ਪੁਰਾਣੀ ਅਨਾਜ ਮੰਡੀ ਗਉਸਾਲਾ ਬਜਾਰ ਵਿੱਖੇ ਇਕੱਠੇ ਹੋਕੇ ਸ਼ਹਿਰੀ ਯੂਥ ਵਿੰਗ ਦਾ ਗਠਨ ਕਰਕੇ ਜਿੰਮੇਵਾਰੀਆਂ ਸੋਪੀਆਂ ਗਈਆਂ। ਜਿਸ ਵਿੱਚ ਤਰਸੇਮ ਲਾਲ ਹੰਸ ਚੇਅਰਮੈਨ, ਮਨੋਜ ਕਨੇਡੀ ਜਿਲਾ ਪ੍ਰਧਾਨ, ਤਰਸੇਮ ਲਾਲ ਆਦੀਆ ਸ਼ਹਿਰੀ ਪ੍ਰਧਾਨ, ਐਸ. ਐਮ. ਸਿੱਧੂ ਸੂਬਾ ਪ੍ਰਧਾਨ ਭਵਗਰ ਸੈਨਾ ਪੰਜਾਬ, ਵਿਨੋਦ ਹੰਸ ਜਨਰਲ ਸੱਕਤਰ, ਰਾਜੇਸ਼ ਹੰਸ, ਬਿੱਲਾ ਕੋਚ, ਜੋਗਿੰਦਰ ਆਦਿਆ, ਲਾਲ ਚੰਦ, ਬੰਟੀ, ਵਿਪਨ ਗੱਬਰ ਅਤੇ ਹੋਰ ਉੱਘੇ ਆਗੂਆਂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਉਪਰੋਕਤ ਆਗੂਆਂ ਦੀ ਹਾਜਰੀ ਵਿੱਚ ਭਗਵਾਨ ਵਾਲਮੀਕ ਸਭਾ ਯੂਥ ਵਿੰਗ ਦਾ ਗਠਨ ਕਰਦੇ ਹੋਏ ਸ਼੍ਰੀ ਅਵਿਨਾਸ਼ ਰਾਏ ਘੁੱਗਾ ਸ਼ਹਿਰੀ ਪ੍ਰਧਾਨ, ਸ਼ੀ ਵਿੱਕੀ ਗਿੱਲ ਸ਼ਹਿਰੀ ਚੇਅਰਮੈਨ ਸ਼੍ਰੀ ਅਭੀਮਨੀਉ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਨਾਂ ਆਗੂਆਂ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀਆਂ ਨਾਲ ਨਿਭਾਉਣ ਦਾ ਪ੍ਰਣ ਲਿਆ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media