Thursday, July 16, 2026

ਕਬੱਡੀ ਵਿਚ ਸੰਦੌੜ ਸਕੂਲ ਲਗਾਤਾਰ ਦੂਜੀ ਵਾਰ ਜਿਲ੍ਹਾ ਜੇਤੂ ਬਣਿਆ

PPN0209201509ਸੰਦੌੜ, 2 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਦੀਆਂ ਕਬੱਡੀ ਸਰਕਲ ਸਟਾਈਲ 19 ਸਾਲਾਂ ਲੜਕੀਆਂ ਜਿਲਾ ਜੇਤੂ ਰਹੀਆਂ।ਇਨ੍ਹਾਂ ਨੇ ਪਹਿਲਾਂ ਕਾਤਰੋਂ ਜੋਨ ਨੂੰ 30-12 ਅੰਕਾਂ ਨਾਲ ਅਤੇ ਫਾਈਨਲ ਵਿਚ ਸੁਨਾਮ ਜੋਨ ਨੂੰ 22-16 ਅੰਕਾਂ ਨਾਲ ਹਰਾ ਕੇ ਜਿਲੇ ਵਿਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ।ਇਸ ਜਿੱਤ ਦਾ ਸਿਹਰਾ ਪ੍ਰਿੰਸੀਪਲ ਜੁਗਿੰਦਰ ਸਿੰਘ ਨੇ ਹਰਦੇਵ ਸਿੰਘ ਪੀਟੀਆਈ ਅਤੇ ਸੰਦੀਫ ਕੌਰ ਡੀਪੀਈ ਅਤੇ ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਦਿੱਤਾ।ਜੇਤੂ ਟੀਮ ਨੂੰ ਸ. ਮਹਿੰਦਰ ਸਿੰਘ ਜਰਮਨੀ ਜੋ ਕਿ ਹਰਦੇਵ ਸਿੰਘ ਪੀਟੀਆਈ ਦੇ ਭਰਾ ਹਨ, ਵੱਲੋਂ 11 ਹਜਾਰ ਰੁਪਏ ਦਾ ਇਨਾਮ ਦਿੱਤਾ ਗਿਆ।ਜਿਕਰਯੋਗ ਹੈ ਕਿ ਸ. ਮਹਿੰਦਰ ਸਿੰਘ ਜਰਮਨੀ ਵੱਲੋਂ ਪਿਛਲੇ ਸਾਲ ਜਿਲੇ ਵਿਚੋਂ ਜਿਤਣ ਵਾਲੀ ਟੀਮ ਨੂੰ 11-11 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।ਇਸ ਟੀਮ ਦੀ ਕਪਤਾਨ ਰਾਜਦੀਪ ਕੌਰ ਬੈਸਟ ਜਾਫੀ ਅਤੇ ਜਸਪ੍ਰੀਤ ਕੌਰ ਜੱਸੀ ਨੂੰ ਜਿਲੇ ਦੀ ਬੈਸਟ ਰੇਡਰ ਐਲਾਨੀਆ ਗਈਆਂ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply