ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਮੌਲਣ ਤੇ ਨਿਖਾਰਣ ਦਾ ਮੌਕਾ ਦੇਣ ਲਈ ਟੇਲੈਟ ਹੰਟ ‘ਸੱਜਰੀ ਸਵੇਰ ਦੇ ਸੱਜਰੇ ਫੁੱਲ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਪੂਰਾ ਹਫ਼ਤਾ ਮਹਿੰਦੀ, ਰੰਗੋਲੀ, ਪੇਟਿੰਗ ਦੇ ਮੁਕਾਬਲੇ ਚਲਦੇ ਰਹੇ। ਸਮਾਰੋਹ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਮਾਹਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਹਰਫ਼ਨਮੌਲਾ ਪ੍ਰਦਰਸ਼ਨ ‘ਤੇ ਮੁਬਾਰਕ ਦਿੱਤੀ ਤੇ ਵਰਤਮਾਨ ਦੌਰ ਵਿੱਚ ਇੰਟਰਨੈੱਟ ਦੀ ਦੁਰਵਰਤੋਂ ਪ੍ਰਤੀ ਅਗਾਂਹ ਕੀਤਾ ਅਤੇ ਆਪਣੇ ਅੰਦਰ ਕੌਮੀ ਏਕਤਾ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਆਰੰਭ ਵਿੱਚ ਵਿਦਿਆਰਥਣਾਂ ਦੁਆਰਾ ਮਾਡਲਿੰਗ ਕੀਤੀ ਗਈ। ਇਸ ਉਪਰੰਤ ਕਵਿਤਾ ਉਚਾਰਣ, ਗੀਤ, ਡਾਂਸ ਤੇ ਗਿੱਧਾ ਦੀ ਪੇਸ਼ਕਾਰੀ ਨੇ ਸਭ ਨੂੰ ਝੂਮਣ ਲਾ ਦਿੱਤਾ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਤੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ। ਮਹਿੰਦੀ ਮੁਕਾਬਲੇ ਵਿੱਚ ਰਮਨਦੀਪ ਕੌਰ ਤੇ ਅਨਮੋਲ, ਪੇਟਿੰਗ ਮੁਕਾਬਲੇ ਵਿੱਚ ਸ਼ਬਨਮ, ਰੰਗੋਲੀ ਵਿੱਚ ਮਨਪ੍ਰੀਤ ਕੌਰ, ਸਾਵਣ ਕੁਈਨ ਸੁਖਦੀਪ ਕੌਰ, ਵਰਿੰਦਰ ਕੌਰ, ਗੀਤ ਹਰਜੀਤ ਕੌਰ, ਡਾਂਸ ਵਿੱਚ ਸ਼ਵੇਤਾ ਤੇ ਸ਼ਿਵਾਨੀ ਅਤੇ ਗਿੱਧੇ ਵਿੱਚੋਂ ਸਿਮਰਨ ਨੂੰ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚੋਂ ਮੈਰਿਟ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਯੂਥ ਵੈਲਫੇਅਰ ਦੇ ਡੀਨ ਡਾ. ਜਤਿੰਦਰ ਕੌਰ, ਡਾ. ਮਨਪ੍ਰੀਤ ਕੌਰ, ਡਾ. ਅਮਰਜੀਤ ਕੌਰ, ਪ੍ਰੋ. ਨੀਲਮਜੀਤ ਕੌਰ, ਪ੍ਰੋ. ਰਵਿੰਦਰ ਕੌਰ, ਪ੍ਰੋ. ਮਨਬੀਰ ਕੌਰ, ਪ੍ਰੋ. ਅਨੀਤਾ, ਡਾ. ਚੰਚਲ ਬਾਲਾ, ਡਾ. ਸੁਮਨ ਨਈਅਰ, ਪ੍ਰੋ. ਸ਼ਰੀਨਾ ਤੇ ਹੋਰ ਸਟਾਫ਼ ਮੌਜੂਦ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media