
ਮਾਲੇਰਕੋਟਲਾ (ਸੰਦੌੜ), 3 ਸਤੰਬਰ (ਹਰਮਿੰਦਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਵਿਖੇ ਮਾਲੇਰਕੋਟਲਾ ਤਹਿਸੀਲ ਪੱਧਰੀ ਸਾਇੰਸ ਡਰਾਮੇ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮਾਲੇਰਕੋਟਲਾ ਤਹਿਸੀਲ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਸਰਕਾਰੀ ਹਾਈ ਸਕੂਲ ਰੁੜਕਾ ਨੇ ਇਸ ਮੁਕਾਬਲੇ ਵਿੱਚ ‘ਮਿੱਟੀ ਬਚਾਉ’ ਵਿਸ਼ੇ ਤੇ ਡਰਾਮਾ ਪੇਸ਼ ਕਰਕੇ ਸਰੋਤਿਆਂ ਦਾ ਦਿਲ ਜਿੱਤ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁੱਖ ਅਧਿਆਪਕਾ ਸ਼੍ਰੀਮਤੀ ਰਾਜ ਰਾਣੀ ਨੇ ਇਸ ਜਿੱਤ ਲਈ ਜਿੱਥੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਵਿਸ਼ੇਸ਼ ਤੌਰ ਤੇ ਬੜੀ ਮਿਹਨਤ ਤੇ ਲਗਨ ਨਾਲ ਇਸ ਟੀਮ ਦੀ ਤਿਆਰੀ ਕਰਵਾਉਣ ਵਾਲੇ ਸਬੰਧਿਤ ਸਾਇੰਸ ਅਧਿਆਪਕਾ ਸ਼੍ਰੀਮਤੀ ਨਵਦੀਪ ਕੌਰ ਅਤੇ ਪੰਜਾਬੀ ਅਧਿਆਪਕ ਸ.ਅਵਤਾਰ ਸਿੰਘ ਦੀ ਪ੍ਰਸ਼ੰਸ਼ਾ ਕੀਤੀ। ਸ਼੍ਰੀ ਸੱਜਾਦ ਅਲੀ ਉਰਦੂ ਅਧਿਆਪਕ ਅਤੇ ਸ.ਗੁਰਦੀਪ ਸਿੰਘ ਐਸ.ਐਸ ਮਾਸਟਰ ਨੇ ਸਾਂਝੇ ਤੌਰ ਤੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਸਭ ਨੂੰ ਵਿੱਦਿਆ ਦੇ ਨਾਲ-ਨਾਲ ਅਜਿਹੇ ਮੁਕਾਬਲਿਆਂ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼੍ਰੀਮਤੀ ਪੁਸ਼ਪਾ ਦੇਵੀ, ਸ਼੍ਰੀਮਤੀ ਮੰਜੂ ਗੋਇਲ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਸੁਖਵਿੰਦਰ ਕੌਰ, ਸ਼੍ਰੀਮਤੀ ਨਵਦੀਪ ਕੌਰ, ਸ਼੍ਰੀਮਤੀ ਨੁਸਰਤ ਬਾਨੋ, ਸ਼੍ਰੀ ਪਰਿਬੇਸ਼ ਜੈਨ, ਸ.ਰਵਨੀਤ ਸਿੰਘ, ਸ.ਰਣਜੀਤ ਸਿੰਘ, ਸ਼੍ਰੀ ਸੱਜਾਦ ਅਲੀ, ਸ.ਅਵਤਾਰ ਸਿੰਘ, ਸ.ਗੁਰਪ੍ਰੀਤ ਸਿੰਘ, ਸ਼੍ਰੀ ਹਰੀਸ਼ ਕੁਮਾਰ, ਸ਼੍ਰੀ ਰੁਲਦੂ ਖਾਨ ਤੇ ਸ.ਦਰਸ਼ਨ ਸਿੰਘ ਵੀ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media