
ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਤਰਨ ਤਾਰਨ ਰੋਡ ਸਥਿਤ ਕੋਟ ਮਾਹਣਾ ਸਿੰਘ ਨਜ਼ਦੀਕ ਨਾਮਧਾਰੀ ਕੰਡਾ ਵਿਖੇ ਕਰਾਊਨ ਕੰਪਨੀ ਦੇ ਦਫਤਰ ਵਿੱਚ ਬਰਨਾਲਾ ਪੁਲਿਸ ਵਲੋਂ ਛਾਪਾ ਮਾਰ ਕੇ ਕੰਪਨੀ ਦੇ ਐਮ.ਡੀ ਜਗਜੀਤ ਸਿੰਘ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼ ‘ਚ ਕਾਬੂ ਕੀਤਾ ਹੈ।
ਇਸ ਕਾਰਵਾਈ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਥਾਣਾ ਬਰਨਾਲਾ ਦੇ ਐਸ.ਐਚ.ਓ ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਉਹਨਾਂ ਨੂੰ ਬਰਨਾਲਾ ਵਾਸੀ ਗੁਰਚਰਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕੰਪਨੀ ਦੇ ਝਾਂਸੇ ਵਿੱਚ ਆ ਕੇ ਆਪਣੀ ਜ਼ਮੀਨ ਵੇਚ ਕੇ 40 ਲੱਖ ਰੁਪਿਆ ਕਰਾਊਨ ਕੰਪਨੀ ਵਿੱਚ ਲਗਾਇਆ ਸੀ ਅਤੇ ਉਸ ਸਮੇਂ ਕੰਪਨੀ ਨੇ ਉਸ ਨੂੰੰ ਕਿਹਾ ਸੀ ਕਿ ਉਹ ਉਸ ਨੂੰ ਪੈਸੇ ਦੁਗਣੇ ਕਰਕੇ ਦੇਣਗੇੇ।ਲੇਕਿਨ ਕਾਫੀ ਸਮਾਂ ਬੀਤ ਜਾਣ ‘ਤੇ ਕਈ ਚੱਕਰਾਂ ਦੇ ਬਾਵਜੂਦ ਜਦੋਂ ਕੰਪਨੀ ਨੇ ਉਸ ਨੂੰ ਪੈਸੇ ਵਾਪਿਸ ਨਾ ਦਿੱਤੇ ਤਾਂ ਗੁਰਬਚਨ ਸਿੰਘ ਨੇ ਦੁਖੀ ਹੋ ਕੇ ਪੁਲਿਸ ਥਾਣਾ ਸਹਿਣਾ (ਬਰਨਾਲਾ) ਵਿਖੇ ਕੰਪਨੀ ਦੇ ਐਮ.ਡੀ ਜਗਜੀਤ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਤਾਂ ਬਰਨਾਲਾ ਪੁਲਿਸ ਵਲੋਂ ਕਰਾਊਨ ਕੰਪਨੀ ਦੇ ਐਮ.ਡੀ ਜਗਜੀਤ ਸਿੰਘ ਤੋਂ ਇਲਾਵਾ ਸੱਤ ਹੋਰ ਵਿਅਕਤੀਆਂ ਖਿਲਾਫ ਮਿਤੀ 1-9-2015 ਨੂੰ ਧਾਰਾ 420, 406, 3/4/5 ਚਿਟ ਫੰੰਡ, ਮਨੀ ਕੁਲੈਕਸ਼ਨ ਧਾਰਾ 467, 468, 47 ਆਈ.ਪੀ.ਸੀ ਤਹਿਤ ਮਾਮਲਾ ਦਰਜ਼ ਕੀਤਾ ਹੈ।ਉਨਾਂ ਕਿਹਾ ਕਿ ਕੁੱਝ ਇਲੈਕਟਰੋਨਿਕ ਤੇ ਪ੍ਰਿੰਟ ਮੀਡੀਆ ਅਦਾਰਿਆਂ ਦਾ ਵੀ ਇਸ ਚਿੱਟ ਫੰਡ ਕੰਪਨੀ ਨਾਲ ਸੰਬੰਧ ਹੈ।ਉਨਾਂ ਕਿਹਾ ਕਿ 200 ਤੋਂ ਲੈ ਕੇ 300 ਕਰੋੜ ਰੁਪਏ ਇਸ ਕੰਪਨੀ ਵਿੱਚ ਜਮਾਂ ਹਨ।ਜਿੰਨਾਂ ਦੀ ਜਾਂਚ ਪੜਤਾਲ ਤੋਂ ਬਾਅਦ ਕੰਪਨੀ ਵਲੋਂ ਮਾਰੀ ਠੱਗੀ ਦੀ ਅਸਲੀਅਤ ਸਾਹਮਣੇ ਆਵੇਗੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media