Friday, March 20, 2026

ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਪ੍ਰਤਿੱਭਾ ਖੋਜ ਮੁਕਾਬਲੇ ਕਰਵਾਏ

PPN0409201508

ਮਾਲੇਰਕੋਟਲਾ (ਸੰਦੌੜ) 4 ਸਤੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਦੀ ਪ੍ਰਧਾਨਗੀ ਹੇਠ ਕਾਲਜ ਪ੍ਰਬੰਧਕਾਂ ਵੱਲੋ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ (ਰਿਟਾ.ਡੀ.ਜੀ.ਪੀ) ਮੁੱਖ ਮਹਿਮਾਨ ਵੱਜੋਂ ਤਸ਼ਰੀਫ ਲਿਆਏ। ਕਾਲਜ ਦੇ ਐਨ.ਸੀ.ਸੀ ਦੇ ਵਿਦਿਆਰਥੀਆਂ ਨੇ ਮਹਿਮਾਨਾਂ ਦਾ ਭਰਪੂਰ ਸਵਾਗਤ ਕੀਤਾ। ਕਾਲਜ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਮੁਕਾਬਲਿਆਂ ‘ਚ ਵਿਦਿਆਰਥੀਆਂ ਨੇ ਆਪਣੇ ਹੁਨਰ ਦਿਖਾਏ।ਇਸ ਮੋਕੇ ਕਾਲਜ ਦੇ ਵਿਦਿਆਰਥੀਆਂ ਨੇ ਖੂਬ ਅਨੰਦ ਮਾਣਿਆ। ਸਰਕਾਰੀ ਕਾਲਜ ਦੇ ਪ੍ਰਿਸਿੰਪਲ ਮੁਹੰਮਦ ਜਮੀਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਹੁਨਰ ਦੀ ਪਹਿਚਾਣ ਕਰਕੇ ਉਹਨਾਂ ਨੂੰ ਜਿਲਾ ਪੱਧਰੀ ਮੁਕਾਬਲਿਆਂ ਲਈ ਚੁਣਿਆ ਜਾਵੇਗਾ। ਇਸ ਮੋਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸ਼੍ਰੀ ਇਜਹਾਰ ਆਲਮ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੇ ਕਾਲਜ ਦੀ ਲਾਇਬਰੇਰੀ ਵਿੱਚ ਵਿਦਿਆਰਥੀਆਂ ਲਈ ਇੰਟਰਨੈਟ ਦਾ ਉਦਘਾਟਨ ਕੀਤਾ, ਲਾਇਬਰੇਰੀ ਵਿੱਚ ਵਿਦਿਆਰਥੀਆਂ ਲਈ ਫੋਟੋ ਸਟੇਟ ਜੋ 50 ਪੈਸੇ ਪ੍ਰਤੀ ਕਾਪੀ ਤੇ ਸ਼ੁਰੂ ਕੀਤੀ ਗਈ ਅਤੇ ਕਾਲਜ ਵਿੱਚ ਇੱਕ ਡਿਸਪੈਂਸਰੀ ਦਾ ਵੀ ਉਦਘਾਟਨ ਕੀਤਾ।ਇੱਥੇ ਇਹ ਗੱਲ ਜਿਕਰਯੋਗ ਹੈ ਕਿ ਪ੍ਰਿੰਸੀਪਲ ਮੁਹੰਮਦ ਜਮੀਲ ਦੀ ਯੋਗ ਅਗਵਾਈ ਵਿੱਚ ਹੋਏ ਇਹਨਾਂ ਕੰਮਾਂ ਦੀ ਵਿੱਦਿਆਰਥੀਆਂ ਵੱਲੋਂ ਕਾਫੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਇਸ ਮੌਕੇ ਇਸੇ ਕਾਲਜ ਵਿੱਚ ਪੜ੍ਹੇ ਹਰਮਨ ਪਿਆਰੇ ਪੰਜਾਬੀ ਗਾਇਕ ਕਮਲ ਖਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿੰਨਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਉਹਨਾਂ ਦੇ ਨਾਲ ਪ੍ਰਸਿੱਧ ਗੀਤਕਾਰ ਬਿੰਦੂ ਨੱਥੁਮਾਜਰਾ ਨੇ ਵੀ ਹਾਜ਼ਰੀ ਲਗਵਾਈ। ਇਸ ਮੋਕੇ ਫਿਲਮ ਗਾਂਧੀ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਅਤੇ ਉਹਨਾਂ ਨੇ ਲੋਕਾਂ ਨੂੰ ਫਿਲਮ ਦੇਖਣ ਲਈ ਅਪੀਲ ਕੀਤੀ ਗਈ।ਮੰਚ ਦਾ ਸੰਚਾਲਨ ਪ੍ਰੋ. ਸ਼੍ਰੀ ਅਨਿਲ ਭਾਰਤੀ ਵੱਲੋਂ ਕੀਤਾ ਗਿਆ।ਇਸ ਮੌਕੇ ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਇਸਮਾਈਲ, ਕੌਂਸਲਰ ਦਰਸ਼ਨ ਪਾਲ ਰਿਖੀ, ਸ਼੍ਰੀ ਮਨਜੂਰ ਹਸਨ, ਹਾਕਮ ਸਿੰਘ ਚੱਕ ਆਦਿ ਵੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply