Thursday, September 24, 2026

ਰਣਜੀਤ ਸਾਗਰ ਡੈਮ ਨੇ ਅਗਸਤ ਮਹੀਨੇ ਦੌਰਾਨ 176.19 ਕਰੋੜ ਦੀ ਬਿਜਲੀ ਪੈਦਾ ਕੀਤੀ

Ranjit Sagar Dam

ਪਠਾਨਕੋਟ, 4 ਸਤੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਅਗਸਤ, 2015 ਦੌਰਾਨ 387.22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 176.19 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ ਇੱਕ ਬੁਲਾਰੇ ਨੇ ਦਿੰਦਿਆ ਦੱਸਿਆ ਕਿ ਰਣਜੀਤ ਸਾਗਰ ਡੈਮ ਨੇ 12 ਅਗਸਤ, 2000 ਤੋਂ 31 ਮਾਰਚ, 2010 ਤੱਕ 13280.79 ਮੀਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਹੈ ਅਤੇ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 3984.24 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ, 2010 ਤੋਂ 31 ਅਗਸਤ, 2015 ਤੱਕ ਰਣਜੀਤ ਸਾਗਰ ਡੈਮ ਨੇ 9777.71 ਮੀਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 4448.86 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਦੱਸਿਆ ਕਿ ਇਸ ਡੈਮ ਨੇ 12 ਅਗਸਤ, 2000 ਤੋਂ 31 ਅਗਸਤ, 2015 ਤੱਕ 23058.50 ਮੀਲੀਅਨ ਯੂਨਿਟ ਬਿਜਲੀ ਦੀ ਬਿਜਲੀ ਪੈਦਾ ਕਰਕੇ 8433.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਰਣਜੀਤ ਸਾਗਰ ਡੈਮ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੈਮ ਦੀ ਝੀਲ ਦਾ ਲੈਵਲ 1 ਅਗਸਤ, 2015 ਨੂੰ 523.09 ਮੀਟਰ ਸੀ, ਜੋ ਵੱਧ ਕੇ 1 ਸਤੰਬਰ, 2015 ਨੂੰ 519.77 ਮੀਟਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡੈਮ ਜਿੱਥੇ ਲੋਕਾਂ ਦੀ ਸਹੂਲਤ ਲਈ ਬਿਜਲੀ ਪੈਦਾ ਕਰ ਰਿਹਾ ਹੈ, ਉੱਥੇ ਕਿਸਾਨਾਂ ਨੂੰ ਖੇਤੀ ਲਈ ਸਿੰਚਾਈ ਸਹੂਲਤਾਂ ਵੀ ਮੁਹਈਆ ਕਰ ਰਿਹਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply