
ਹੁਸ਼ਿਆਰਪੁਰ, 5 ਸਤੰਬਰ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ, ਐਸ ਸੀ ਵਿੰਗ ਦੇ ਪ੍ਰਧਾਨ ਅਤੇ ਪਸ਼ੂ ਪਾਲਣ ਮੰਤਰੀ ਪੰਜਾਬ ਸ: ਗੁਲਜਾਰ ਸਿੰਘ ਰਣੀਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੇਲਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਅਤੇ ਸੀਨੀਅਰ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ ਸ: ਸੋਹਨ ਸਿੰਘ ਠੰਡਲ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਸ੍ਰੋਮਣੀ ਅਕਾਲੀ ਦਲ (ਬ) ਹੁਸ਼ਿਆਰਪੁਰ ਜ਼ਿਲ੍ਹੇ ਦੇ ਐਸ ਸੀ ਵਿੰਗ ਜਥੇਬੰਦੀ ਦੀ ਘੋਸ਼ਣਾ ਕੀਤੀ। ਇਸ ਦੌਰਾਨ ਐਸ ਸੀ ਵਿੰਗ ਦੋਆਬਾ ਦੇ ਜੌਨਲ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰਖਾਂ, ਮੀਡੀਆ ਇੰਚਾਰਜ ਅਮਰਜੀਤ ਸਿੰਘ ਸਿੱਧੂ ਅਤੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੰਜੌੜ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਐਸ ਸੀ ਵਿੰਗ ਦੇ ਸਰਕਲ ਪ੍ਰਧਾਨਾਂ ਦੀ ਘੋਸ਼ਣਾ ਕਰਦੇ ਹੋਏ ਸ: ਠੰਡਲ ਨੇ ਦੱਸਿਆ ਕਿ ਹਲਕਾ ਚੱਬੇਵਾਲ ਤੋਂ ਸਰਕਲ ਪ੍ਰਧਾਨ ਪਵਿੱਤਰ ਸਿੰਘ ਚਿਤੋਂ ਨੂੰ ਸਰਕਲ ਪ੍ਰਧਾਨ ਚੱਬੇਵਾਲ , ਕੇਵਲ ਸਿੰਘ ਖਨੌੜਾ ਨੂੰ ਸਰਕਲ ਪ੍ਰਧਾਨ ਮੇਹਟਿਆਣਾ, ਕੁੰਦਨ ਸਿੰਘ ਝੰਜੋਵਾਲ ਨੁੰ ਸਰਕਲ ਪ੍ਰਧਾਨ ਜੇਜੋਂ ਦੁਆਬਾ, ਹਰਮੇਲ ਸਿੰਘ ਕੋਟਲਾ ਨੂੰ ਸਰਕਲ ਪ੍ਰਧਾਨ ਕੋਟਫਤੂਹੀ, ਹਲਕਾ ਗੜ੍ਹਸ਼ੰਕਰ ਤੋਂ ਸੁੱਚਾ ਸਿੰਘ ਰਾਮਪੁਰ ਬਿਲੜੋਂ ਨੂੰ ਸਰਕਲ ਪ੍ਰਧਾਨ ਗੜ੍ਹਸ਼ੰਕਰ, ਮੱਖਣ ਸਿੰਘ ਟੂਟੋਮਜ਼ਾਰਾ ਨੂੰ ਸਰਕਲ ਪ੍ਰਧਾਨ ਮਾਹਿਲਪੁਰ, ਹਲਕਾ ਉੜਮੁੜ ਤੋਂ ਅਮਰਜੀਤ ਸਿੰਘ ਕਲਸੀਆਂ ਰੱਲਣ ਨੂੰ ਸਰਕਲ ਪ੍ਰਧਾਨ ਟਾਂਡਾ, ਕੁਲਦੀਪ ਸਿੰਘ ਗੌਂਦਪੁਰ ਨੂੰ ਸਰਕਲ ਪ੍ਰਧਾਨ ਗੜ੍ਹਦੀਵਾਲਾ, ਹਲਕਾ ਮੁਕੇਰੀਆਂ ਤੋਂ ਬ੍ਰਹਮਜੀਤ ਸਿੰਘ ਸਿਬੋਚੱਕ ਸਰਕਲ ਪ੍ਰਧਾਨ ਹਾਜੀਪੁਰ, ਬਲਬੀਰ ਸਿੰਘ ਪੰਡੋਰੀ ਮੁਕੇਰੀਆਂ ਨੂੰ ਸਰਕਲ ਪ੍ਰਧਾਨ ਮੁਕੇਰੀਆਂ ਹਲਕਾ ਦਸੂਹਾ ਤੋਂ ਸਾਬਕਾ ਸਰਪੰਚ ਤੇਜੀ ਸਿੰਘ ਘਾਲੋਵਾਲ ਨੂੰ ਸਰਕਲ ਪ੍ਰਧਾਨ ਦਸੂਹਾ, ਜਸਵਿੰਦਰ ਸਿੰਘ ਢੋਲਾਲ ਨੂੰ ਸਰਕਲ ਪ੍ਰਧਾਨ ਤਲਵਾੜਾ, ਹਲਕਾ ਹੁਸਿਆਰਪੁਰ ਤੋਂ ਮਾ: ਇੰਦਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਹੁਸਿਆਰਪੁਰ-1, ਅਸ਼ੋਕ ਕੁਮਾਰ ਬਜਵਾੜਾ ਕਲਾਂ ਨੂੰ ਸਰਕਲ ਪ੍ਰਧਾਨ ਹੁਸ਼ਿਆਰਪੁਰ-2 ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਗੁਰਮੇਜ਼ ਸਿੰਘ ਬਸਿਆਲਾ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ। ਹਲਕਾ ਚੱਬੇਵਾਲ ਤੋਂ ਜਰਨੈਲ ਸਿੰਘ ਖਾਲਸਾ ਬੱਡੋਂ ਅਤੇ ਪ੍ਰੇਮ ਕੁਮਾਰ ਲਿਹਲੀਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਹਲਕਾ ਉੜੁਮੁੜ ਤੋਂ ਗੁਰਮੀਤ ਸਿੰਘ ਖੁਰਾਲਾ, ਹਲਕਾ ਗੜ੍ਹਸ਼ੰਕਰ ਤੋਂ ਸੁੱਚਾ ਸਿੰਘ ਸਕਰੂਲੀ, ਹਲਕਾ ਦਸੂਹਾ ਤੋਂ ਸਤਨਾਮ ਸਿੰਘ ਤਲਵਾੜਾ, ਹਲਕਾ ਮੁਕੇਰੀਆਂ ਤੋਂ ਸਤਨਾਮ ਸਿੰਘ ਖਿਚੀਆਂ, ਹਲਕਾ ਚੱਬੇਵਾਲ ਤੋਂ ਜਗਦੀਸ਼ ਸਿੰਘ ਭਾਣਾ, ਹਲਕਾ ਗੜ੍ਹਸ਼ੰਕਰ ਤੋਂ ਹੰਸ ਰਾਜ ਚਾਦਸੂ ਜੱਟਾਂ ਅਤੇ ਜਵਿੰਦਰ ਸਿੰਘ ਸਿੰਬਲੀ, ਹਲਕਾ ਸ਼ਾਮਚੁਰਾਸੀ ਤੋਂ ਰਾਮ ਆਸਰਾ ਪਟਿਆੜੀ ਅਤੇ ਹਰਦੇਵ ਸਿੰਘ ਦੁਹਰਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਲਕਾ ਚੱਬੇਵਾਲ ਤੋਂ ਮਾ: ਕੇਹਰੂ ਰਾਮ ਅਹਿਰਾਣਾ ਖੁਰਦ, ਹਲਕਾ ਉੜਮੁੜ ਤੋਂ ਮਹਿੰਦਰ ਸਿੰਘ ਟਾਂਡਾ, ਹਲਕਾ ਗੜ੍ਹਸ਼ੰਕਰ ਤੋਂ ਪਰਮਿੰਦਰ ਸਿੰਘ ਖੇੜਾ, ਹਲਕਾ ਮੁਕੇਰੀਆਂ ਤੋਂ ਚੰਨਣ ਸਿੰਘ ਰਾਮ ਸਹਾਏ ਟਾਂਡਾ, ਹਲਕਾ ਦਸੂਹਾ ਤੋਂ ਪਵਨ ਕੁਮਾਰ ਹਲੇੜ, ਹਲਕਾ ਚੱਬੇਵਾਲ ਤੋਂ ਸਰਪੰਚ ਮੇਜਰ ਸਿੰਘ ਬੱਡਲਾ ਖੁਰਦ, ਹਲਕਾ ਉੜਮੁੜ ਤੋਂ ਰਾਜ ਸਿੰਘ ਸਲੇਮਪੁਰ, ਹਲਕਾ ਗੜ੍ਹਸ਼ੰਕਰ ਤੋਂ ਸੁਰਿੰਦਰ ਸਿੰਘ ਪਨਾਮ, ਹਲਕਾ ਦਸੂਹਾ ਤੋਂ ਦੇਸ ਰਾਜ ਹਿੰਮਤਪੁਰ, ਹਲਕਾ ਸ਼ਾਮਚੁਰਾਸੀ ਤੋਂ ਲਸ਼ਕਰ ਰਾਮ ਸਹੋਤਾ, ਹਲਕਾ ਉੜਮੁੜ ਤੋਂ ਨਿਰਮਲ ਸਿੰਘ ਸਿਕਰੀ, ਹਲਕਾ ਹੁਸ਼ਿਆਰਪੁਰ ਜਰਨੈਲ ਸਿੰਘ ਧੀਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਹਲਕਾ ਚੱਬੇਵਾਲ ਤੋਂ ਵਾਸ ਦੇਵ ਸਿੰਘ ਮਰੂਲਾ, ਭਗਤ ਸਿੰਘ ਢੋਡਰਪੁਰ, ਹਲਕਾ ਮੁਕੇਰੀਆਂ ਤੋਂ ਮਲਕੀਤ ਸਿੰਘ ਮੁਕੇਰੀਆਂ, ਹਲਕਾ ਦਸੂਹਾ ਤੋਂ ਚਮਨ ਲਾਲ ਭੇੜਾ, ਹਲਕਾ ਹੁਸ਼ਿਆਰਪੁਰ ਤੋਂ ਬਲਜਿੰਦਰ ਸਿੰਘ ਭਵਾਨੀ ਨਗਰ, ਹਲਕਾ ਚੱਬੇਵਾਲ ਤੋਂ ਸੋਹਨ ਲਾਲ ਮੋਨਾ ਖੁਰਦ, ਠੇਕੇਦਾਰ ਹਰਦੀਪ ਸਿੰਘ ਅਤੇ ਪ੍ਰਕਾਸ਼ ਰਾਮ ਸੀਣਾਂ, ਹਲਕਾ ਦਸੂਹਾ ਤੋਂ ਅਸ਼ਵਨੀ ਕੁਮਾਰ ਛੋਟਾ ਟੇਰਕਿਆਣਾ ਅਤੇ ਕੋਮਲ ਸਿੰਘ ਹਿੰਮਤਪੁਰ, ਹਲਕਾ ਚੱਬੇਵਾਲ ਤੋਂ ਹਰਮੇਲ ਸਿੰਘ ਕੋਟਲਾ, ਹਲਕਾ ਸ਼ਾਮਚੁਰਾਸੀ ਤੋਂ ਨਰਿੰਦਰ ਪਾਲ ਲਾਂਬੜਾ ਅਤੇ ਸਰਪੰਚ ਮਦਨ ਲਾਲ ਸ਼ੇਖੂਪੁਰ, ਹਲਕਾ ਹੁਸਿਆਰਪੁਰ ਤੋਂ ਜਸਕਰਨ ਸਿੰਘ ਜੱਸੀ ਪਿੱਪਲਾਂਵਾਲਾ, ਹਲਕਾ ਸ਼ਾਮਚੁਰਾਸੀ ਤੋਂ ਅਮਰਜੀਤ ਸਿੰਘ ਭਾਗੋਵਾਲ ਅਤੇ ਪਿਆਰੇ ਲਾਲ ਜਨੌੜੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਲਕਾ ਗੜ੍ਹਸੰਕਰ ਤੋਂ ਮਦਨ ਲਾਲ ਨਿੰਗਾ ਸੈਲਾਖੁਰਦ, ਹਲਕਾ ਉੜਮੁੜ ਤੋਂ ਸਰੂਪ ਸਿੰਘ ਟਾਹਲੀ, ਹਲਕਾ ਗੜ੍ਹਸ਼ੰਕਰ ਤੋਂ ਦਰਸ਼ਨ ਲਾਲ ਕੋਕੋਵਾਲ, ਹਲਕਾ ਦਸੂਹਾ ਤੋਂ ਕੁਲਦੀਪ ਸਿੰਘ ਰਾਮਨੰਗਲ, ਹਲਕਾ ਗੜ੍ਹਸੰੰਕਰ ਤੋਂ ਮਦਨ ਲਾਲ ਟੂਟੋ ਮਜਾਰਾ, ਹਲਕਾ ਹੁਸ਼ਿਆਰਪੁਰ ਤੋਂ ਮਲਕੀਤ ਸਿੰਘ ਗੋਕਲ ਨਗਰ, ਹਲਕਾ ਦਸੂਹਾ ਤੋਂ ਪਰਸਾ ਸਿੰਘ ਪੰਡੋਰੀ ਅਰਾਈਆਂ, ਹੀਰਾ ਸਿੰਘ ਹਿੰਮਤਪੁਰ ਅਤੇ ਇੰਦਰਜੀਤ ਸਿੰਘ ਟੇਰਕਿਆਣਾ, ਹਲਕਾ ਚੱਬੇਵਾਲ ਤੋਂ ਮਾ: ਸੋਮ ਲਾਲ ਖਨੂਰ, ਬਨਾਰਸੀ ਦਾਸ ਚੱਬੇਵਾਲ ਅਤੇ ਬਲਬੀਰ ਸਿੰਘ ਚੱਬੇਵਾਲ, ਹਲਕਾ ਗੜ੍ਹਸ਼ੰਕਰ ਤੋਂ ਬਲਬੀਰ ਸਿੰਘ ਡੋਗਰਪੁਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਹਲਕਾ ਚੱਬੇਵਾਲ ਤੋਂ ਰਘਬੀਰ ਸਿੰਘ ਅੱਤੋਵਾਲ, ਹਲਕਾ ਗੜ੍ਹਸੰਕਰ ਤੋਂ ਦਰਸ਼ਨ ਸਿੰਘ ਰੋਡ ਮਜਾਰਾ, ਹਲਕਾ ਦਸੂਹਾ ਪ੍ਰਿਥੀ ਸਿੰਘ ਬਟਵਾੜਾ, ਹਲਕਾ ਉੜਮੁੜ ਤੋਂ ਬਲਵਿੰਦਰ ਸਿੰਘ ਗਿਲਜੀਆਂ, ਹਲਕਾ ਹੁਸ਼ਿਆਰਪੁਰ ਤੋਂ ਮਨਜੀਤ ਸਿੰਘ ਬਜਵਾੜਾ ਕਲਾਂ, ਹਲਕਾ ਗੜ੍ਹਸੰਕਰ ਤੋਂ ਮਲਕੀਤ ਸਿੰਘ ਭਰੋਵਾਲ ਅਤੇ ਮਹਿੰਦਰ ਸਿੰਘ ਚਾਹਲਪੁਰ, ਹਲਕਾ ਉੜਮੁੜ ਤੋਂ ਗਗਨ ਪੱਟੀ, ਹਲਕਾ ਸ਼ਾਮਚੁਰਾਸੀ ਤੋਂ ਨੰਬਰਦਾਰ ਸਤਵਿੰਦਰ ਸਿੰਘ ਖਟਿਆਲਾ ਸੈਣੀਆਂ, ਹਲਕਾ ਗੜ੍ਹਸੰਕਰ ਤੋਂ ਕੇਵਲ ਸਿੰਘ ਪੱਦੀਸੂਰਾ ਸਿੰਘ, ਹਲਕਾ ਚੱਬੇਵਾਲ ਤੋਂ ਚੈਨ ਸਿੰਘ ਚੱਬੇਵਾਲ ਨੂੰ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਹੁਸਿਆਰਪੁਰ ਨੂੰ ਦਫ਼ਤਰ ਸਕੱਤਰ, ਦਲਜੀਤ ਸਿੰਘ ਸਰਹਾਲਾਕਲਾਂ ਨੂੰ ਪ੍ਰੈਸ ਸਕੱਤਰ, ਚਮਨ ਲਾਲ ਈਸਪੁਰ ਨੁੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਲਕਾ ਟਾਂਡਾ ਉੜਮੁੜ ਤੋਂ ਜਸਵੰਤ ਸਿੰਘ ਖੁਣ-ਖੁਣ, ਹਰਬੰਸ ਸਿੰਘ ਮਿਆਣੀ, ਪਰਮਜੀਤ ਸਿੰਘ ਰੱਲਣ, ਹਲਕਾ ਗੜ੍ਹਸੰਕਰ ਤੋਂ ਦਰਸ਼ਨ ਲਾਲ ਕੋਕੋਵਾਲ, ਰਣਜੀਤ ਸਿੰਘ ਖੇੜਾ ਅਤੇ ਪਰਮਜੀਤ ਸਿੰਘ ਮੇਘੋਵਾਲ, ਹਲਕਾ ਦਸੂਹਾ ਤੋਂ ਕੁਲਦੀਪ ਸਿੰਘ ਰਾਮ ਨੰਗਰ, ਅਜੀਤ ਸਿੰਘ ਹਲੇੜ, ਹੁਸਿਆਰਪੁਰ ਸਿੰਘ ਨੰਗਲ ਖਨੌੜਾ, ਬਲਬੀਰ ਸਿੰਘ ਮੰਗੂ ਮੈਰਾ ਅਤੇ ਮਨੋਹਰ ਲਾਲ ਬਿੰਰਗਲੀ, ਹਲਕਾ ਗੜ੍ਹਸੰਕਰ ਤੋਂ ਕੁਲਬੀਰ ਸਿੰਘ ਡੋਗਰਪੁਰ, ਹਲਕਾ ਚੱਬੇਵਾਲ ਤੋਂ ਸੁਰਿੰਦਰ ਪਾਲ ਸਿੰਘ ਖਾਨਪੁਰ, ਸੋਹਨ ਲਾਲ ਚਿੰਤੋਂ, ਮਹਿੰਦਰ ਪਾਲ ਸਿੰਘ ਬੰਬੇਲੀ, ਪਰਮਜੀਤ ਸਿੰਘ ਜੱਲੋਵਾਲ ਅਤੇ ਸਤਪਾਲ ਸਿੰਘ ਸੰਸੋਲੀ, ਹਲਕਾ ਦਸੂਹਾ ਤੋਂ ਸੁਰਿੰਦਰ ਸਿੰਘ ਟੇਰਕਿਆਣਾ, ਹਰਬੰਸ ਲਾਲ ਸਦਰਪੁਰ ਅਤੇ ਪ੍ਰਕਾਸ਼ ਸਿੰਘ ਕਾਲ ਝਿੰਗੜ, ਹਲਕਾ ਚੱਬੇਵਾਲ ਤੋਂ ਕਾਂਸ਼ੀ ਰਾਮ ਬੋਹਣ, ਹਲਕਾ ਦਸੂਹਾ ਤੋਂ ਪਰਮਜੀਤ ਸਿੰਘ ਜੰਡੋਰ, ਅਸ਼ੋਕ ਕੁਮਾਰ ਖਹਿਰਾਬਾਦ, ਸਤਨਾਮ ਸਿੰਘ ਬੋਦਲ ਛਾਉਣੀ, ਸੋਨੂ ਥਾਪਰ ਤਲਵਾੜਾ, ਹਲਕਾ ਚੱਬੇਵਾਲ ਤੋਂ ਜਤਿੰਦਰ ਕੁਮਾਰ ਮਖ਼ਸੂਸਪੁਰ, ਬਲਵਿੰਦਰ ਸਿੰਘ ਰਹੱਲੀ, ਪਲਵਿੰਦਰ ਸਿੰਘ ਹਕੂਮਤਪੁਰ, ਬਲਵੰਤ ਸਿੰਘ ਹਿਹਰੋਵਾਲ, ਓਮ ਪ੍ਰਕਾਸ਼ ਨਡਾਲੋਂ ਅਤੇ ਦਸ਼ਮੇਸ਼ ਸਿੰਘ ਠੱਕਰਵਾਲ, ਹਲਕਾ ਗੜ੍ਹਸ਼ੰਕਰ ਤੋਂ ਨੰਬਰਦਾਰ ਕੁਲਵੰਤ ਸਿੰਘ ਚੱਕਹਾਜੀਪੁਰ, ਹਲਕਾ ਚੱਬੇਵਾਲ ਤੋਂ ਮਹਿੰਦਰ ਸਿੰਘ ਚੱਬੇਵਾਲ ਅਤੇ ਸੁੱਚਾ ਸਿੰਘ ਚੱਬੇਵਾਲ, ਹਲਕਾ ਸ਼ਾਮਚੁਰਾਸੀ ਤੋਂ ਗੁਰਦੇਵ ਸਿੰਘ ਸ਼ਹਾਬਦੀਨ, ਕਮਲਜੀਤ ਸਿੰਘ ਮਿਆੜਾ, ਸਤਪਾਲ ਕੂਕਾਨੌੜ, ਨੰਦ ਲਾਲ ਜਨੌੜੀ , ਸੁਰਜੀਤ ਕੁਮਾਰ ਅਤੇ ਚੇਤ ਰਾਮ ਨੂੰ ਕਾਰਜਕਾਰੀ ਮੈਂਬਰ ਨਿਯੁੱਕਤ ਕੀਤਾ ਗਿਆ।
Punjab Post Daily Online Newspaper & Print Media