
ਪੱਟੀ, 5 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸੂਬੇ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਲਾਕ ਕਾਂਗਰਸ ਪੱਟੀ ਦੀਆਂ ਕੀਤੀਆਂ ਨਵੀਆਂ ਨਿਯੁੱਕਤੀਆਂ ਵਿੱਚ ਹਰਪ੍ਰੀਤ ਸਿੰਘ ਬਰਵਾਲਾ ਨੂੰ ਬਲਾਕ ਪੱਟੀ ਦਾ ਪ੍ਰਧਾਨ ਨਿਯੁੱਕਤ ਕੀਤਾ ਹੈ। ਇਸ ਤੋ ਇਲਾਵਾ ਜਸਵੰਤ ਸਿੰਘ ਨੂੰ ਬੀ.ਸੀ ਸੈੱਲ ਦਾ ਸ਼ਹਿਰੀ ਪ੍ਰਧਾਨ ਬਣਾਇਆ ਹੈ।ਜਿਲ੍ਹੇ ਦੀ ਕਮੇਟੀ ਵਿੱਚ ਬਖਸ਼ੀਸ਼ ਸਿੰਘ, ਦੀਦਾਰ ਸਿੰਘ, ਬਲਕਾਰ ਸਿੰਘ ਦੁਰਗਾਪੁਰ ਨੂੰ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਕੁਮਾਰ, ਦਰਸ਼ਨ ਸਿੰਘ, ਡਾ. ਜਲਵਿੰਦਰ ਸਿੰਘ ਲਾਡੀ ਨੂੰ ਮੀਤ ਪ੍ਰਧਾਨ, ਗੁਰਸਾਹਿਬ ਸਿੰਘ, ਸਤਨਾਮ ਸਿੰਘ ਚੰਬਲ, ਧਰਮਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਰੇਸ਼ਮ ਸਿੰਘ ਨੂੰ ਸਕੱਤਰ ਅਤੇ ਪਵਨ ਕੁਮਾਰ ਧਵਨ ਨੂੰ ਜਰਨਲ ਸਕੱਤਰ ਬਣਾਇਆ ਹੈ।
Punjab Post Daily Online Newspaper & Print Media