ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ)- ਭਗਤਾਂਵਾਲਾ ਡੰਪ ਦੇ ਮੁੱਦੇ ਨੂੰ ਲੈ ਕੇ ਸਾਂਝੀ ਸੰਘਰਸ਼ ਕਮੇਟੀ ਵੱਲੋਂ ਦਿਤਾ ਜਾ ਰਿਹਾ ਧਰਨਾ ਅੱਜ 28ਵੇਂ ਦਿਨ ਵਿਚ ਦਾਖਲ ਹੋ ਗਿਆ।ਧਰਨੇ ਦੀ ਅਗਵਾਈ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਕੀਤੀ।ਧਰਨੇ ਵਿਚ ਵੱਖ ਵੱਖ ਸੰਸਥਾਵਾਂ ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਭਗਤਾਂਵਾਲਾ ਡੰਪ ਦੀ ਗੰਦਗੀ ਅਤੇ ਬਦਬੂ ਨਾਲ ਆਸ ਪਾਸ ਦੇ ਇਲਾਕੇ ਅਤੇ ਸਾਲਿਡ ਵੇਸਟ ਪਲਾਂਟ ਨਾਲ ਹੋਣ ਵਾਲੇ ਨੁਕਸਾਨਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਸੰਘਰਸ਼ ਕਮੇਟੀ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਨੂੰ ਸਾਂਝਾ ਸੰਘਰਸ਼ ਸਮਝ ਕੇ ਵੱਧ ਤੋਂ ਵੱਧ ਸਹਿਯੋਗ ਦੇਣ।ਆਗੂਆਂ ਵੱਲੋਂ ਇਸ ਗੱਲ ਦੀ ਚਿਤਾਵਨੀ ਦਿਤੀ ਗਈ ਕਿ ਜੇ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਇਲਾਕਾ ਨਿਵਾਸੀ ਇਸ ਸੰਘਰਸ਼ ਨੂੰ ਸੜਕਾਂ ਤੇ ਲੈ ਕੇ ਆਉਣਗੇ।ਧਰਨੇ ਦੌਰਾਨ ਲੋਕਾਂ ਵੱਲੋਂ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਖਿਲਾਫ ਅਤੇ ਸਾਲਿਡ ਵੇਸਟ ਪਲਾਂਟ ਦੇ ਪ੍ਰਸਤਾਵ ਦੇ ਵਿਰੋਧ ਵਿਚ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਤੇ ਮਨਪ੍ਰੀਤ ਸਿੰਘ ਮੰਨੂ, ਡਾ. ਗੁਰਚਰਨ ਸਿੰਘ ਬਿਜਲੀ ਵਾਲੇ, ਹਰਭਜਨ ਸਿੰਘ ਆਰੇਵਾਲੇ, ਹਰਭਜਨ ਸਿੰਘ, ਕੈਪਟਨ ਧੁੰਨਾ, ਗੋਲਡੀ, ਜੋਗਿੰਦਰਪਾਲ ਸ਼ਾਹ, ਟਹਿਲ ਸਿੰਘ, ਸੰਨੀ, ਨਿਰਮਲ ਨਿੰਮਾ, ਅਰਵਿੰਦਰਪਾਲ ਸਿੰਘ ਭਾਟੀਆ, ਬਲਵਿੰਦਰ ਸਿੰਘ ਖੱਦਰ ਭੰਡਾਰ, ਮਨਜੀਤ ਸਿੰਘ, ਗਿਆਨ ਸਿੰਘ, ਮੁਖਤਿਆਰ ਸਿੰਘ, ਕਾਕਾ ਰੇਤ ਬਜਰੀ ਵਾਲਾ, ਮਨਪ੍ਰੀਤ ਸਿੰਘ, ਪ੍ਰਬੋਧ ਵਿੱਕੀ, ਵਿੱਕੀ ਕੰਡਾ, ਸੋਨੂੰ ਬਹਿਲ, ਹਰਪਾਲ ਸਿੰਘ ਥਿੰਦ, ਲਖਵਿੰਦਰ ਮਸੌਨ, ਸਿਮਰਨ ਮਸੌਨ, ਗਿੰਨੀ ਬੱਗਾ, ਅਮਰਦੀਪ ਸਿੰਘ, ਪਰਦੀਪ, ਸੋਨੂੰ ਛੀਂਹ, ਜਤਿੰਦਰ ਸਿੰਘ, ਜੋਗਿੰਦਰ ਸਿੰਘ ਸਮੇਤ ਵੱਡੀ ਸੰਖਿਆ ਵਿਚ ਇਲਾਕੇ ਦੇ ਲੋਕ ਹਾਜ਼ਿਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media