Wednesday, September 2, 2026

ਮੰਤਰੀ ਅਨਿਲ ਜੋਸ਼ੀ ਨੇ ਕੀਤੀ ਨਿਊ ਗਾਰਡਨ ਕਲੋਨੀ ਦੇ ਨਿਵਾਸਿਆਂ ਨਾਲ ਬੈਠਕ

ਕੋ-ਆਪ੍ਰੇਟਿਵ ਸੁਸਾਇਟੀ ਪਾਰਕ ਦੇ ਨਵੀਨੀਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

PPN1809201522ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 50 ਸਥਿਤ ਨਿਊ ਗਾਰਡਨ ਕਲੋਨੀ ਦੇ ਇਲਾਕਾ ਨਿਵਾਸਆਂ ਨਾਲ ਕੀਤੀ।ਇਸ ਦੌਰਾਨ ਇਲਾਕਾ ਨਿਵਾਸਿਆਂ ਨੇ ਸ਼੍ਰੀ ਜੋਸ਼ੀ ਦਾ ਇਸ ਇਲਾਕੇ ਵਿਚ ਪੂਰਨ ਤੌਰ ਤੇ ਵਿਕਾਸ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ।ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਕੋ-ਆਪ੍ਰੇਟਿਵ ਸੁਸਾਇਟੀ ਪਾਰਕ ਦਾ ਵਿਕਾਸ ਕਰਵਾਉਣ ਲਈ ਕਿਹਾ, ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੌਕੇ ਤੇ ਹੀ ਮੌਜੂਦ ਸੰਬੰਧਿਤ ਅਧਿਕਾਰੀਆਂ ਨੂੰ ਪਾਰਕ ਦੇ ਨਵੀਨੀਕਰਣ ਅਤੇ ਬਿਊਟੀਫਿਕੇਸ਼ਨ ਦੇ ਕੰਮ ਜਿਸ ਵਿਚ ਪਾਰਕ ਵਿਚ ਝੂਲੇ ਲਗਾਉਣ, ਪੌਦੇ ਲਗਾਉਣ, ਬਜੁਰਗਾਂ ਦੇ ਬੈਠਣ ਲਈ ਬੇਂਚ ਲਗਾਉਣ ਆਦਿ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਤੇ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਕੇ. ਕੇ. ਸ਼ਰਮਾ, ਸੁਧੀਰ ਸ਼੍ਰੀਧਰ, ਅਵਤਾਰ ਸਿੰਘ, ਅਨੀਸ਼ ਬੱਬਰ, ਮਿੰਟੂ ਪੂਰੀ, ਮੋਹਿਤ ਬੱਬਰ, ਮਾਨਿਕ ਸਿੰਘ, ਵਿਕਰਮ ਆਦਿ ਹਾਜਰ ਸਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply