Thursday, June 11, 2026

ਨਸ਼ਿਆਂ ਨੂੰ ਠੱਲ ਪਾਉਣ ਲਈ ਅੰਨਗੜ੍ਹ ਇਲਾਕੇ’ਚ ਪੁਲਿਸ ਦੀ ਰਹੇਗੀ ਬਾਜ਼ ਅੱਖ – ਗੁਰਜੀਤ ਸਿੰਘ

Asi Gurjit Singh

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਸz. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਸੀ.ਪੀ ਪਰਮਪਾਲ ਦੀ ਰਹਿਨੁਮਾਈ ਹੇਠ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੰਨਗੜ੍ਹ ਇਲਾਕੇ ‘ਚ ਪੁਲਿਸ ਦੀ ਬਾਜ਼ ਅੱਖ ਰਹੇਗੀ।ਇਹ ਵਿਚਾਰ ਪ੍ਰਗਟ ਕਰਦਿਆਂ ਅੰਨਗੜ੍ਹ ਚੌਕੀ ਇੰਚਾਰਜ ਗੁਰਜੀਤ ਸਿੰਘ ਨੇ ਕਿਹਾ ਕਿ ਉਨਾਂ ਨੇ ਆਪਣੀ ਡਿਊਟੀ ਦੌਰਾਨ ਪਿੰਡ ਅੰਨਗੜ੍ਹ ਅਤੇ ਨਾਲਾ ਲੱਗਦੀਆਂ ਕਲੋਨੀਆਂ, ਗਲੀਆਂ ਤੇ ਡੇਰਿਆਂ ‘ਚ ਨਸ਼ਾ ਤਸਕਰਾਂ, ਸ਼ਰਾਬ ਦੇ ਸੌਦਾਗਰਾਂ, ਭੈੜੇ ਅਨਸਰਾਂ ਤੇ ਬਦਮਾਸ਼ਾਂ ‘ਤੇ ਕਾਫੀ ਸਿਕੰਜਾ ਕੱਸਿਆ ਹੋਇਆ ਹੈ।ਉਨਾਂ ਨੇ ਸੱਟੇਬਾਜਾਂ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਮਾਜ ਵਿਰੋਧੀ ਅਨਸਾਰ ਭੈੜੇ ਕੰਮਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਫੜੇ ਜਾਣ ‘ਤੇ ਉਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।ਉਨ੍ਹਾਂ ਨੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡ ਅੰਨਗੜ੍ਹ ਵਿਖੇ ਕਿਸੇ ਵੀ ਕਲੋਨੀ ਜਾਂ ਗਲੀ ਵਿਚ ਕੋਈ ਨਸ਼ਿਆਂ ਦਾ ਵਪਾਰ ਜਾਂ ਬਦਮਾਸ਼ੀ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਚੌਕੀ ਅੰਨਗੜ੍ਹ ਨੂੰ ਦਿੱਤੀ ਜਾਵੇ।ਉਨਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply