Tuesday, September 29, 2026

ਭਗਵੰਤ ਮਾਨ ਦੀ ਪੱਟੀ ਰੈਲੀ ਸਿਰਜੇਗੀ ਨਵਾਂ ਇਤਿਹਾਸ ਚੀਮਾ

Ranjit cheema 9ਪੱਟੀ, 9 ਸਤਬੰਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਭ੍ਰਿਸ਼ਟਾਚਾਰ, ਨਸ਼ਾਖੋਰੀ, ਬੇਰੁਜਗਾਰੀ ਆਦਿ ਦੇ ਖਿਲਾਫ 11 ਸਤੰਬਰ ਨੂੰ ਪੱਟੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਰੈਲੀ ਨਵਾਂ ਇਤਿਹਾਸ ਸਿਰਜੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਆਗੂ ਰਣਜੀਤ ਸਿੰਘ ਚੀਮਾ ਨੇ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਜੋ ਵੀ ਆਵਾਜ਼ ਉਠਾਉਦਾ ਹੈ, ਉਸ ਦੀ ਆਵਾਜ਼ ਨੂੰ ਪੁਲਿਸ ਡੰਡੇ ਨਾਲ ਦਬਾਅ ਦਿੱਤਾ ਜਾਦਾ ਹੈ।ਇਸ ਕਰਕੇ ਸਰਕਾਰ ਤੋ ਹਰ ਵਰਗ ਦੁਖੀ ਹੈ ਅਤੇ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ।ਉਨਾਂ ਕਿਹਾ ਕਿ ਲੋਕਾਂ ਵਿਚ ਭਗਵੰਤ ਮਾਨ ਦੀ ਪੱਟੀ ਰੈਲੀ ਵਾਸਤੇ ਬਹੁਤ ਉਤਸ਼ਾਹ ਹੈ ਅਤੇ ਰੈਲੀ ਵਿੱਚ ਬਹੁਤ ਵੱਡਾ ਇੱਕਠ ਹੋਵੇਗਾ।ਇਸ ਰੈਲੀ ਵਿਚ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਜੇ ਸਿੰਘ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋ ਲੋਕਾ ਨੂੰ ਜਾਣੂ ਕਰਵਾਉਣ ਗਏ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply