Sunday, August 23, 2026

ਬੀਬੀਵਾਲਾ ਕਲੱਬ ਦੇ ਸਰਬਸੰਮਤੀ ਨਾਲ ਗਗਨਦੀਪ ਬਣੇ ਪ੍ਰਧਾਨ

PPN0909201511

ਸੰਦੌੜ, 9 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਬੀਬੀਵਾਲਾ ਵਿਖੇ ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਗਗਨਦੀਪ ਸਿੰਘ ਸਿੱਧੂ ਨੂੰ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ।ਬਲਾਕ ਸੰਮਤੀ ਮੈਂਬਰ ਪ੍ਰਿਤਪਾਲ ਸਿੰਘ ਬੀਬੀਵਾਲਾ ਅਤੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਦੀ ਚੋਣ ਦਾ ਪੁਨਰ ਨਵੀਨੀਕਰਨ ਕੀਤਾ ਗਿਆ ਜਿਸ ਦੌਰਾਨ ਚੇਅਰਮੈਨ ਪਾਲਾ ਬਾਠ, ਸੀਨੀਅਰ ਮੀਤ ਪ੍ਰਧਾਨ ਸੁਖਚੈਨ ਸਿੰਘ ਖੱਟੜਾ, ਮੀਤ ਪ੍ਰਧਾਨ ਤਰਸੇਮ ਢਿੱਲੋਂ, ਗੁਰਦਾਤ ਔਲਖ, ਸੁਖਪਾਲ ਸਿੰਘ, ਜਨਰਲ ਸਕੱਤਰ ਜਸਵੰਤ ਸਿੰਘ ਕਾਲਾ, ਹਰਪ੍ਰੀਤ ਸਿੰਘ, ਸਕੱਤਰ ਜਗਜੀਤ ਸਿੰਘ ਖੱਟੜਾ, ਦਵਿੰਦਰ ਢਿੱਲੋਂ, ਪ੍ਰਗਟ ਸਿੰਘ, ਇੰਦਰਪਾਲ ਸਿੰਘ, ਯਾਦਵਿੰਦਰ ਸਿੰਘ, ਲਾਡੀ ਨਹਿਲ, ਖ਼ਜਾਨਚੀ ਪਰਮਿੰਦਰ ਸਿੰਘ ਕਾਲਾ, ਕ੍ਰਿਕਿਟ ਵਿੰਗ ਦਾ ਇੰਚਾਰਜ਼ ਬਲਵੀਰ ਸਿੰਘ ਜਵੰਧਾ, ਸਹਾਇਕ ਰਣਜੀਤ ਸਿੰਘ ਤੋਂ ਇਲਾਵਾ ਸਤਪਾਲ ਸਿੰਘ, ਸੁਖਬੀਰ ਸਿੰਘ, ਅੰਮੀ ਸੰਧੂ, ਗੱਗੀ ਬਾਠ, ਮੋਦਨ ਖਾਨ,ਜਗਤਾਰ ਸਿੰਘ, ਗੋਪੀ, ਸਰਬਜੀਤ ਸਿੰਘ, ਹੈਪੀ, ਜਗਸੀਰ ਸਿੰਘ ਢਿੱਲੋਂ, ਗੁਰਸਹਿਜ਼ ਢਿੱਲੋਂ ਕਲੱਬ ਦੇ ਮੈਂਬਰ ਨਿਯੁਕਤ ਕਰ ਲਏ ਗਏ ਹਨ। ਕਲੱਬ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਖੇੇਡਾਂ ਵੱਲ ਪ੍ਰੇਰਿਤ ਕਰਨ, ਟਰੂਨਾਮੈਂਟ ਕਰਵਾਉਣ, ਵਾਤਾਵਰਣ ਦੀ ਸਾਂਭ ਸੰਭਾਲ ਕਰਨ,ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਲਾਮਬੰਦ ਕਰਨ, ਖੂਨਦਾਨ ਕਰਨ, ਆਦਿ ਦਾ ਪ੍ਰਣ ਲਿਆ ਗਿਆ ਕਿ ਕਲੱਬ ਮੈਂਬਰ ਵੱਧ ਚੜ ਕੇ ਹਿੱਸਾ ਲੈਣਗੇ। ਇਸ ਮੌਕੇ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਂਵਾਂ ਵਿਭਾਗ ਬਠਿੰਡਾ, ਬਲਦੇਵ ਸਿੰਘ ਅਕਲੀਆਂ, ਐਸ ਪੀ ਸਿੰਘ ਉਬਰਾਏ, ਹਰਪਾਲ ਸਿੰਘ ਮਾਨ ਆਦਿ ਨੇ ਪਿੰਡ ਦੀਆਂ ਸਾਝੀਆਂ ਥਾਂਵਾਂ ਤੇ ਤਕਰੀਬਨ 200 ਪੌਦਾ ਵੀ ਲਗਾਇਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply