
ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿਘੰ) – ਪੀ.ਏ.ਪੀ. ਰੇਂਜ ਜਲੰਧਰ ਵਿਖੇ 26 ਅਗਸਤ 2015 ਤੋਂ 30 ਅਗਸਤ 2015 ਤਕ ਆਯੋਜਿਤ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦੀ ਪੁਆਇੰਟ 22 ਪਿਸਟਲ ਸ਼ੂਟਿੰਗ 25 ਮੀਟਰ ਰੇਂਜ ਵਿਚ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਹੇ ਹਰਮਿਲਨ ਸਿੰਘ ਚੌਹਾਨ ਨੂੰ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸਨਮਾਨਿਤ ਕੀਤਾ। ਅਤੇ ਉਸ ਦੇ ਪਰਿਵਾਰ ਮੈਬਰਾਂ ਨੂੰ ਵਧਾਈ ਦਿੱਤੀ।ਉਨਾਂ ਕਿਹਾ ਕਿ ਅੱਵਲ ਸਥਾਨ ਤੇ ਜੇਤੂ ਹੋ ਆਉਣਾ ਹਰਮਿਲਨ ਸਿੰਘ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ । ਸ਼੍ਰੀ ਜੋਸ਼ੀ ਨੇ ਹਰਮਿਲਨ ਸਿੰਘ ਦੇ ਪਰਿਵਾਰ ਨੂੰ ਅਗੋ ਵਾਸਤੇ ਹਰਮਿਲਨ ਸਿੰਘ ਨੂੰ ਨੈਸ਼ਨਲ ਪੱਧਰ ਅਤੇ ਓਲੰਪਿਕ ਦੀ ਤਿਆਰੀ ਕਰਵਾਉਣ ਲਈ ਕਿਹਾ।ਇਸ ਮੌਕੇ ਤੇ ਭਾਰਤੀ ਯੂਥ ਫ਼ੇਡਰੇਸ਼ਨ ਦੇ ਪ੍ਰਧਾਨ ਸ਼੍ਰੀ ਪਰਸ ਜੋਸ਼ੀ, ਗੁਰਸੇਵਕ ਸਿੰਘ ਹੁੰਦਲ, ਗਗਨ ਰੰਧਾਵਾ, ਵਿਸ਼ਵਾਸ ਮਹਾਜਨ, ਸ਼ਰਨ ਗਿੱਲ ਆਦਿ ਹਾਜਰ ਸਨ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media