Wednesday, February 25, 2026

ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ 26ਵੀਂ ਐਨ.ਵੀ.ਐਸ ਨੈਸ਼ਨਲ ਫੁੱਟਬਾਲ ਮੀਟ-2015 ਸ਼ੁਰੂ

PPN0909201525

ਪਠਾਨਕੋਟ, 9 ਸਤੰਬਰ (ਪ.ਪ) – ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਨਾਜੋਚੱਕ (ਪਠਾਨਕੋਟ) ਵਿਖੇ ਨਵੋਦਿਆ ਵਿਦਿਆਲਿਆ ਸੰਮਿਤੀ ਰਿਜਨਲ ਆਫਿਸ ਚੰਡੀਗੜ੍ਹ ਵੱਲੋਂ 9 ਤੋ 11 ਸਤੰਬਰ ਤੱਕ ਹੋਣ ਵਾਲੀ 26ਵੀਂ ਐਨ.ਵੀ.ਐਸ. ਨੈਸ਼ਨਲ ਫੁੱਟਬਾਲ ਮੀਟ-2015 ਦਾ ਆਰੰਭ ਕੀਤਾ ਗਿਆ। ਰਾਸ਼ਟਰੀ ਪੱਧਰ ਦੀ ਇਸ ਫੁੱਟਵਾਲ ਮੀਟ ਦਾ ਉਦਘਾਟਨ ਸ਼੍ਰੀ ਆਰ. ਕੇ ਸ਼ਰਮਾ ਸਹਾਇਕ ਕਮਿਸ਼ਨਰ ਐਨ.ਵੀ.ਐਸ ਚੰਡੀਗੜ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਹਵਾਲ ਵਿੱਚ ਗੁਬਾਰੇ ਛੱਡੇ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋ ਇਲਾਵਾ ਖੇਡ ਸਮਾਰੋਹ ਵਿੱਚ ਵਿਕਰਮ ਜੋਸ਼ੀ, ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸ੍ਰੀ ਪਵਨ ਕੁਮਾਰ, ਸਹਾਇਕ ਜਿਲ੍ਹਾ ਸਿੱਖਿਆ ਅਧਿਕਾਰੀ ਅਰੁਣ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜਿਰ ਸਨ।
ਸ਼੍ਰੀ ਆਰ. ਕੇ ਸ਼ਰਮਾ ਸਹਾਇਕ ਕਮਿਸ਼ਨਰ ਐਨ.ਵੀ.ਐਸ ਚੰਡੀਗੜ੍ਹ ਨੇ ਇਸ ਮੌਕੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਅਤੇ ਖੇਡਾਂ ਨਾਲ ਸਾਡਾ ਸਰੀਰਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੈਸ਼ਨਲ ਫੁੱਟਵਾਲ ਮੀਟ ਵਿੱਚ ਦੇਸ਼ ਭਰ ਦੇ 8 ਰੀਜਨਾਂ ਦੇ 288 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਇਹ ਨੈਸ਼ਨਲ ਫੁੱਟਵਾਲ ਮੀਟ 11 ਸਤੰਬਰ, 2015 ਤੱਕ ਚੱਲੇਗੀ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜਿੰਦਰ ਕੁਮਾਰ ਵਰਮਾ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ । ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਜਿਲ੍ਹਾ ਪਠਾਨਕੋਟ ਅੰਦਰ ਕਰਵਾਏ ਜਾ ਰਹੇ ਹਨ। ਉਹਨਾ ਦੱਸਿਆ ਕਿ ਇਸ ਫੁੱਟਵਾਲ ਮੀਟ ਵਿੱਚ ਵਰਗ-17 ਸਾਲ ਅਤੇ ਵਰਗ-19 ਸਾਲ ਦੇ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ ਖੇਡ ਸਮਾਰੋਹ ਦੇ ਸਮਾਪਤ ਸਮਾਗਮ ਵਿੱਚ ਸ੍ਰੀਮਤੀ ਸੀਮਾ ਕੁਮਾਰੀ ਵਿਧਾਇਕ ਹਲਕਾ ਭੋਆ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੋਕੇ ‘ਤੇ ਸਰਵਸ਼੍ਰੀ ਰਾਮ ਲੁਭਾਇਆ ਸਹਾਇਕ ਲੋਕ ਸਪੰਰਕ ਅਧਿਕਾਰੀ, ਬੀ.ਡੀ.ਪੀ.ਉ ਨਵਨੀਤ ਜੋਸ਼ੀ, ਡਾ. ਸਤੀਸ਼ ਕੁਮਾਰ ਐਸ.ਐਮ.ਉ ਘਰੋਟਾ, ਪ੍ਰਿੰਸੀਪਲ ਮੀਨਾਕਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ, ਪ੍ਰਿੰਸੀਪਲ ਰਾਮ ਸਿੰਘ ਸਰਕਾਰੀ ਹਾਈ ਸਕੂਲ ਨਾਜੋਚੱਕ, ਰਾਮ ਲਾਲ ਸਰਪੰਚ ਨਾਜੋਚੱਕ, ਡਾ. ਬਚਨ ਮੈਂਬਰ ਜਿਲ੍ਹਾ ਪ੍ਰੀਸ਼ਦ, ਠਾਕੁਰ ਸੇਵਾ ਸਿੰਘ ਸਾਬਕਾ ਸਰਪੰਚ ਨਾਜੋਚੱਕ, ਦਲਜੀਤ ਕੌਰ ਸਰਪੰਚ ਲਾਹੜੀ, ਜਸਵੰਤ ਸੈਣੀ ਸਰਪੰਚ ਮਿਰਜਾਪੁਰ, ਕੁਲਵੰਤ ਕੌਰ, ਰਜਨੀਸ਼ ਅਤੇ ਹੋਰ ਮੋਜੂਦ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply