
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) – ਬਿਕਰਮਜੀਤ ਸਿੰਘ ਪੁੱਤਰ ਸਵ: ਵਰਿੰਦਰ ਰਾਜ ਸਿੰਘ ਸਰਪੰਚ ਪਿੰਡ ਚੱਕ ਬਾਲਾ ਨੇ ਪੰਚਾਇਤ ਮੈਂਬਰਾਂ ਸਮੇਤ ਅਮਰਕੋਟ ਵਿਖੇ 1965 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਅਯੋਜਿਤ ਰੈਲੀ ਵਿੱਚ ਇੱਕ ਵੱਡੇ ਜਥੇ ਨਾਲ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ, ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਪਰਮਵੀਰ ਅਬਦੁੱਲ ਹਮੀਦ ਨੂੰ ਆਸਲ ਉਤਾੜ ਵਿਖੇ ਸੀਨੀਅਰ ਆਰਮੀ ਅਫਸਰਾਂ ਸਮੇਤ ਸ਼ਰਧਾਂਜਲੀ ਭੇਟ ਕੀਤੀ।ਤਸਵੀਰ ਵਿੱਚ ਰੈਲੀ ਲਈ ਸਾਥੀਆਂ ਸਮੇਤ ਰਵਾਨਾ ਹੁੰਦੇ ਹੋਏ ਬਿਕਰਮਜੀਤ ਸਿੰਘ। ਇਸ ਮੌਕੇ ਪੰਚਾਇਤ ਮੈਂਬਰ ਬਲਵੀਰ ਸਿੰਘ, ਸੁੱਚਾ ਸਿੰਘ, ਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ ਸੋਢੀ, ਸੁਖਦੇਵ ਸਿੰਘ, ਮੰਤਰੀ ਭੋਲਾ, ਮਾਸਟਰ ਨਿਰਵੈਲ ਸਿੰਘ, ਸਮਤੋਖ ਸਿੰਘ, ਦਿਲਬਾਗ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਜਸਬੀਰ ਸਿਮਘ ਗੋਲਾ, ਕਾਰਜ ਸਿੰਘ, ਬਾਬਾ ਕਾਲੀ ਕਲੱਬ ਪ੍ਰਧਾਨ ਗੁਰਵਿੰਦਰ ਸਿੰਘ, ਕਲੱਬ ਮੈਂਬਰ ਜਗਮੀਤ ਸਿੰਘ, ਇੰਦਰਜੀਤ ਸਿੰਘ, ਬਿਕਰਮ ਸਿੰਘ, ਮਲਕੀਤ ਸਿੰਘ, ਗੁਰਜੰਟ ਸਿੰਘ ਬੱਬੂ, ਟੋਮ, ਸ਼ੇਰਾ, ਰਣਜੀਤ ਸਿੰਘ, ਕਾਲਾ, ਸੋਨੂ, ਬੱਬੋ, ਨਿੰਦਰ ਬੱਕ, ਜਿੰਦਰ ਬੱਕ ਆਦਿ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media