
ਬਟਾਲਾ, 10 ਸਤੰਬਰ -(ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਭਾਸ਼ਾ ਸਬੰਧੀ ਪ੍ਰੋਗਰਾਮ ਅਧੀਨ ਅਤੇ ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਰਾਸ਼ਟਰੀ ਭਾਸ਼ਾ ਦਿਵਸ ਦੇ ਸਪਤਾਹਿਕ ਪ੍ਰੋਗਰਾਮਾ ਦੀ ਲੜੀ ‘ਚ ਅੱਜ ਸਰਕਾਰੀ ਹਾਈ ਸਕੂਲ ਖਾਨੋਵਾਲ (ਗੁਰਦਾਸਪੁਰ) ਵਿਖੇ ਮੁੱਖ ਅਧਿਆਪਕ ਸ੍ਰੀ ਸੰਤੋਖ ਸਿੰਘ ਦੀ ਤੇ ਹਿੰਦੀ ਅਧਿਆਪਕ ਸ੍ਰੀ ਵਰਗਿਸ ਜੀ ਦੀ ਯੋਗ ਅਗਵਾਈ ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਰਾਸ਼ਟਰੀ ਭਾਸ਼ਾ ਹਿੰਦੀ ਦਿਵਸ ਮਨਾਇਆ । ਛੇਵੀਂ ਤੋ ਅੱਠਵੀ ਕਲਾਸ ਦੇ ਵਿਦਿਆਰਥੀਆਂ ਨੇ ਹਿੰਦੀ ਵਿਚ ਕਵਿਤਾ ਉਚਾਰਨ ਕੀਤੀਆਂ ।ਇਸ ਤੋਂ ਇਲਾਵਾ ਨੌਵੀ ਤੇ ਦਸਵੀਂ ਦੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ।ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਹਿੰਦੀ ਵਿਚ ਹੀ ਸਾਰਾ ਦਿਨ ਗੱਲ ਹੁੰਦੀ ਰਹੀ, ਅਜਿਹਾ ਕਰਨ ਨਾਲ ਸਕੂਲ ਮਹੌਲ ਹੀ ਵੱਖਰਾ ਲੱਗਣ ਲੱਗਾ। ਦਸਵੀਂ ਦੀ ਵਿਦਿਆਰਥਣ ਸੰਦੀਪ ਕੌਰ ਨੇ ਹਿੰਦੀ ਭਾਸ਼ਾ ਵਿਚ ਹੀ ਮੰਚ ਸੰਚਾਲਨ ਕੀਤਾ।ਇਸ ਸਮੇਂ ਸ੍ਰੀ ਮਤੀ ਪੁਸ਼ਪਿੰਦਰ ਕੌਰ ਨੇ ਹਿੰਦੀ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਵਿਚ ਸ੍ਰੀ ਮਤੀ ਨਿਰਮਲ ਕੌਰ, ਚਰਨਜੀਤ ਕੌਰ, ਨਵਨੀਤ ਕੌਰ, ਸ੍ਰੀ ਮਨਜਿੰਦਰ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਸ੍ਰੀ ਪ੍ਰਵੀਨ ਕੁਮਾਰ, ਰਜਿੰਦਰ ਸਿੰਘ, ਨਰਿੰਦਰ ਸਿੰਘ, ਨਵਦੀਪ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।ਇਸ ਸਮਾਗਮ ਦੌਰਾਨ ਕਵਿਤਾ ਤੇ ਭਾਸ਼ਣ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੂਹ ਸਟਾਫ ਵੱਲੋਂ ਸਨਮਾਨਤ ਵੀ ਕੀਤਾ ਗਿਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media