Friday, July 17, 2026

ਗੁਰੂ ਨਗਰੀ ਨੂੰ ਆਉਣ ਵਾਲੀਆਂ ਸੜਕਾਂ ‘ਤੇੇ ਟੋਲ ਪਲਾਜ਼ਾ ਦੇ ਰੂਪ ‘ਚ ਲੱਗਾ ਜ਼ਜੀਆ ਟੈਕਸ -ਪ੍ਰਿੰ. ਤਰਸਿੱਕਾ

PPN1009201505
ਚੌਂਕ ਮਹਿਤਾ, 10 ਸਤੰਬਰ (ਜੋਗਿੰਦਰ ਪੁਰਬਾ, ਸਿੰਕਦਰ ਸਿੰਘ ਖਾਲਸਾ) – ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਪਵਿੱਤਰ ਨਗਰੀ ਜਿੱਥੇ ਹਰ ਰੋਜ਼ ਦੇਸ਼ ‘ਤੇ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਤਸਕ ਹੁੰਦੇ ਹਨ।ਪਰ ਸਾਡੀ ਸਰਕਾਰ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਇਸ ਨਗਰੀ ਨੂੰ ਆੳਣ ਵਾਲੀਆਂ ਮੁੱਖ ਸੜਕਾਂ ‘ਤੇ ਟੋਲ ਪਲਾਜ਼ਾ ਲਾ ਕੇ ਇੱਕ ਕਿਸ਼ਮ ਦਾ ਜ਼ਜ਼ੀਆ ਟੈਕਸ਼ ਲਗਾ ਦਿੱਤਾ ਹੈ, ਜੋ ਬੜੇ ਦੁੱਖ ਵਾਲੀ ਗੱਲ ਹੈ ।ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਲਹਿਰ ਦੇ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਪਹਿਲਾਂ ਮੁਗਲ ਸਰਕਾਰ ਲੋਕਾਂ ਤੇ ਸੜਕਾਂ ਤੇ ਚੱਲਣ ਦਾ ਟੈਕਸ ਲੈਂਦੀ ਸੀ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਜ਼ਜੀਆ ਕਰ ਵਸੂਲ ਕਰਦੀ ਸੀ ।ਅੱਜ ਇਸ ਦਾ ਸਰੂਪ ਬਦਲ ਕੇ ਸਰਕਾਰਾਂ ਸੜਕਾਂ ਦਾ ਨਿਰਮਾਣ, ਸਾਂਭ ਸੰਭਾਲ ਰੱਖ ਦਿੱਤਾ ਗਿਆ ਹੈ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਪੰਜਾਬ ਅੰਦਰ ਸਿੱਖ ਭਾਈਚਾਰੇ ਦੀ ਸਰਕਾਰ ਹੋਣ ਦੇ ਬਾਵਜ਼ੂਦ ਇੰਝ ਇਸ ਨਗਰੀ ‘ਤੇੇ ਟੈਕਸ਼ ਲਾਉੁਣਾ ਮੰਦਬਾਗਾ ਹੈ।ਉਨਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਲਈ ਇਸ ਧਰਤੀ ਤੋਂ ਸਾਰੇ ਟੋਲ ਪਲਾਜ਼ੇ ਖ਼ਤਮ ਕੀਤੇ ਜਾਣ ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਲੱਗ ਰਹੀ ਠੇਸ ਬੰਦ ਹੋਵੇ ਤੇ ਜ਼ਜੀਆ ਰੂਪੀ ਟੈਕਸ਼ ਤੋਂ ਛੁਟਕਾਰਾ ਮਿਲੇ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply