
ਅੰਮ੍ਰਿਤਸਰ (ਸੁਖਬੀਰ ਸਿੰਘ) – ਵਾਰਡ ਨੰ. 36 ਦੀ ਅਬਾਦੀ ਨਿਊ ਸ਼ਹੀਦ ਊਧਮ ਸਿੰਘ ਨਗਰ ਇਲਾਕਾ ਸੁਧਾਰ ਕਮੇਟੀ (ਰਜਿ:) ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਮੈਬਰਾਂ ਨੇ ਤੀਸਰੀ ਵਾਰ ਗੁਰਜੀਤ ਸਿੰਘ ਬਿਜਲੀ ਵਾਲੇ ਨੂੰ ਕਮੇਟੀ ਪ੍ਰਧਾਨ, ਬਾਬਾ ਨੱਥਾ ਸਿੰਘ ਸਲੋਤਰਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦਿਆਲ ਸਿੰਘ ਮਸੋਣ ਨੂੰ ਮੀਤ ਪ੍ਰਧਾਨ, ਨਾਨਕ ਸਿੰਘ ਜਨਰਲ ਸੈਕਟਰੀ, ਜੀਵਨ ਸਿੰਘ ਸਲਾਹਕਾਰ, ਤਰਲੋਚਨ ਸਿੰਘ ਖਜਾਨਚੀ ਸੇਵਾ ਸਿੰਘ ਸਰੂਪਵਲੀ ਮੁੱਖ ਮੈਂਬਰ, ਸਤਨਾਮ ਸਿੰਘ ਪ੍ਰੈਸ ਸਕੱਤਰ, ਬੀਬੀ ਦਲਬੀਰ ਕੋਰ ਮੈਂਬਰ, ਬੀਬੀ ਕੁਲਵੰਤ ਕੋਰ ਮੈਂਬਰ ਚੁਣ ਲਿਆ ਗਿਆ।ਮੁੱਖ ਮਹਿਮਾਨ ਸੁਖਦੇਵ ਸਿੰਘ ਅਤੇ ਸਰਵਨ ਸਿੰਘ ਲੁਬਾਣਾ ਨੇ ਕਮੇਟੀ ਪ੍ਰਧਾਨ ਗੁਰਜੀਤ ਸਿੰਘ ਬਿਜਲੀ ਵਾਲੇ ਤੇ ਕਮੇਟੀ ਮੈਂਬਰਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ।ਇਸ ਮੋਕੇ ਤੇ ਕਮੇਟੀ ਪ੍ਰਧਾਨ ਤੇ ਮੈਂਬਰਾਂ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਦਾ ਤਹਿ ਦਿਲੋ ਧੰਨਵਾਦ ਕੀਤਾ।ਜਿਹੜੇ ਹਮੇਸ਼ਾ ਹੀ ਕਮੇਟੀ ਨੁੂੰ ਲੋਕ ਸੇਵਾ ਕਰਨ ਵਿੱਚ ਸਹਿਯੋਗ ਦਿੰਦੇ ਆਏ ਹਨ॥ ਇਸ ਮੋਕੇ ਤੇ ਜ਼ਸਵਿੰਦਰ ਸਿੰਘ ਦੱਖਣੀ ਸਾਗਰ,ਸੁਰਿੰਦਰ ਸਿੰਘ ਬੀਬੀ ਬਲਬੀਰ ਕੋਰ, ਧਰਮ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media