Friday, October 30, 2026

ਡਾ. ਨੇਕੀ ਦੇ ਅਕਾਲ ਚਲਾਣੇ ਤੇ ਕਲਕੱਤਾ ਨੇ ਕੀਤਾ ਦੁੱਖ ਪ੍ਰਗਟ

Manjeet Singh Calcutta

ਅੰਮ੍ਰਿਤਸਰ, 11 ਸਤੰਬਰ (ਪ.ਪ)- ਸਿੱਖ ਪੰਥ ਦੇ ਦਿਮਾਗ ਵਜੋ ਜਾਣੇ ਜਾਂਦੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ ਮਨਜੀਤ ਸਿੰਘ ਕਲਕੱਤਾ ਨੇ 20 ਵੀ ਸਦੀ ਦੇ ਉੱਘੇ ਵਿਦਵਾਨ ਡਾਂ ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣਾ ਕਰ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹਨਾਂ ਦੇ ਚਲੇ ਜਾਣ ਨਾਲ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ ਕਲਕੱਤਾ ਦੇ ਨਜਦੀਕੀ ਸz ਮਨਿੰਦਰ ਸਿੰਘ ਧੁੰਨਾਂ ਨੇ ਦੱਸਿਆ ਕਿ ਸ. ਕਲਕੱਤਾ ਨੇ ਡਾ. ਨੇਕੀ ਦੀ ਹੋਈ ਬੇਵਕਤੀ ਮੌਤ ਨੂੰ ਇੱਕ ਵੱਡਾ ਸਦਮਾ ਕਰਾਰ ਦਿੰਦਿਆ ਕਿਹਾ ਕਿ ਡਾ. ਨੇਕੀ ਨੇ ਵੱਖ ਵੱਖ ਵਿਸ਼ਿਆਂ ‘ਤੇ ਕਰੀਬ ਡੇਢ ਦਰਜਨ ਕਿਤਾਬਾਂ ਲਿਖੀਆਂ ਸਨ ਤੇ ਉਹ ਪੀ.ਜੀ.ਆਈ ਦੇ ਡਾਇਰੈਕਟਰ, ਖੋਜਕਾਰ, ਸਾਹਿਤਕਾਰ ਵਜੋ ਵੀ ਵਿਚਰਦੇ ਰਹੇ ਹਨ। ਉਹਨਾਂ ਦਸਿਆ ਕਿ ਡਾ. ਨੇਕੀ ਭਾਈ ਵੀਰ ਫਾਊਡੇਸ਼ਨ ਦਿੱਲੀ ਦੇ ਪ੍ਰਧਾਨ ਸਨ ਤੇ ਉਹ ਫਾਊਡੇਸ਼ਨ ਬੜੇ ਹੀ ਕੁਸ਼ਲ ਪ੍ਰਬੰਧ ਚਲਾਉਦੇ ਰਹੇ।
ਸ. ਕਲਕੱਤਾ ਨੇ ਦੱਸਿਆ ਕਿ ਡਾ. ਨੇਕੀ ਦੀਆਂ ਸਿੱਖ ਸਿਆਸਤ ਨੂੰ ਵੀ ਸੇਵਾਵਾਂ ਸਮਰਪਿੱਤ ਰਹੀਆਂ ਤੇ ਉਹ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਸ. ਕਲਕੱਤਾ ਨੇ ਕਿਹਾ ਕਿ ਅੱਜ 20 ਵੀ ਸਦੀ ਦਾ ਸਿੱਖ ਪੰਥ ਦਾ ਇੱਕ ਚੜਦਾ ਸੂਰਜ ਅਸਤ ਹੋ ਗਿਆ ਹੈ ਅਤੇ ਡਾ. ਨੇਕੀ ਦੀਆਂ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply