Tuesday, September 29, 2026

ਨਵ-ਨਿਯੁੱਕਤ ਚੇਅਰਮੈਨ ਬਿੱਟੂ ਚੂੰਘ ਨੇ ਅਹੁੱਦਾ ਸੰਭਾਲਿਆ

PPN1609201501
ਭਿੱਖੀਵਿੰਡ, 16 ਸਤੰਬਰ  (ਕੁਲਵਿੰਦਰ ਸਿੰਘ ਕੰਬੋਕੇ / ਹਰਦਿਆਲ ਸਿੰਘ ਭੈਣੀ)- ਅੱਜ ਅੱਡਾ ਭਿੱਖੀਵਿੰਡ ਦੀ ਮਾਰਕੀਟ ਕਮੇਟੀ ਦੇ ਨਵ-ਨਿਯੁੱਕਤ ਚੇਅਰਮੈਨ ਸz: ਬਚਿੱਤਰ ਸਿੰਘ ਬਿੱਟੂ ਚੂੰਘ ਅਤੇ ਵਾਈਸ ਚੇਅਰਮੈਨ ਭਾਰਤ ਭੂਸ਼ਨ ਲਾਡੂ ਨੇ ਹਲਕਾ ਖੇਮਕਰਨ ਦੇ ਵਿਧਾਇਕ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਦੀ ਹਾਜਰੀ ਵਿੱਚ ਭਿੱਖੀਵਿੰਡ ਦੀ ਮਾਰਕੀਟ ਕਮੇਟੀ ਦਾ ਅਹੁੱਦਾ ਸੰਭਾਲਿਆ।ਇਸ ਮੋਕੇ ਸz. ਵਲਟੋਹਾ ਚੇਅਰਮੈਨ ਬਿੱਟੂ ਚੂੰਘ ਤੇ ਵਾਈਸ ਚੇਅਰਮੈਨ ਲਾਡੂ ਨੂੰ ਵਧਾਈ ਦਿੰਦਿਆਂ ਆਖਿਆ ਕਿ ਅਜਿਹਾ ਮਾਨ ਸਨਮਾਨ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਹੀ ਸੌਂਪਿਆ ਜਾਂਦਾ ਹੈ।ਪ੍ਰੋ: ਵਲਟੋਹਾ ਨੇ ਹੋਰ ਕਿਹਾ ਕਿ ਸz: ਗੁਰਚੇਤ ਸਿੰਘ ਨੂੰ ਇਹ ਪਤਾ ਨਹੀਂ ਕਿ ਅੱਗੇ ਵਿਰਸਾ ਸਿੰਘ ਵਲਟੋਹਾ ਹੈ, ਕੋਈ ਹੋਰ ਨਹੀਂ, ਜਿਸ ਨੂੰ ਹਰਾ ਕੇ ਸੀਟ ਤੇ ਕਬਜ਼ਾ ਕਰ ਲਵੇਗਾ।ਉਨ੍ਹਾਂ ਆਖਿਆ ਕਿ 2017 ਦੀਆਂ ਚੋਣਾਂ ਦੌਰਾਨ ਤੀਜੀ ਵਾਰ ਫੇਰ ਸਰਕਾਰ ਅਕਾਲੀ ਦਲ ਦੀ ਬਣੇਗੀ।ਇਸ ਮੌਕੇ ਚੇਅਰਮੈਨ ਬਚਿੱਤਰ ਸਿੰਘ ਨੇ ਆਏ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਸੌਂਪੀ ਹੋਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।ਇਸ ਸਮੇਂ ਚੇਅਰਮੈਨ ਜਰਨੈਲ ਸਿੰਘ ਅਲਗੋਂ ਕੋਠੀ, ਸਰਪੰਚ ਮੇਜਰ ਸਿੰਘ ਅਲਗੋਂ, ਨਰਿੰਦਰ ਸਿੰਘ, ਪਲਵਿੰਦਰ ਸਿੰਘ ਕੰਬੋਕੇ, ਗੁਰਸਾਹਿਬ ਸਿੰਘ ਕੰਬੋਕੇ, ਮਨਜੀਤ ਸਿੰਘ ਕੰਬੋਕੇ, ਗੁਰਭੇਜ ਸਿੰਘ ਹੈਪੀ, ਸਤਨਾਮ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply