Friday, April 17, 2026

ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ

PPN1709201507

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਇੱਥੇ ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਲਾਗਲੇ ਪਿੰਡਾਂ ਰੋਡੀਵਾਲ, ਮਤੋਈ, ਇਬਰਾਹੀਮ ਪਰਾ ਦੈਂਵਾਲ, ਜਾਤੀਵਾਲ ਆਦਿ ਤੋਂ ਬਕਰੀ-ਭੇਡ ਪਾਲਕਾਂ ਨੇ ਭਾਗ ਲਿਆ, ਇਸ ਮੌਕੇ 300 ਪਸ਼ੂਆਂ ਦੀ ਪੀ.ਪੀ.ਆਰ. ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਗਈ। ਧਾਤਾਂ ਦਾ ਚੂਰਾ ਅਤੇ ਲੋੜੀਂਦੀ ਦਵਾਈ ਵੀ ਵੰਡੀ ਗਈ। ਇਸ ਮੌਕੇ ਕੈਂਪ ਵਿੱਚ ਸ਼ਾਮਲ ਹੋਏ ਡਾ.ਅਬਦੁਲ ਮਜੀਦ ਅਜ਼ਾਦ ਅਤੇ ਡਾ.ਵਿਕਰਮ ਕਪੂਰ ਨੇ ਬੱਕਰੀ ਪਾਲਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਜਾਨਵਰਾਂ ਨੂੰ ਮਲੱਪਾਂ ਦੀ ਦਵਾਈ ਸਮੇਂ ਸਮੇਂ ਤੇ ਦਿੰਦੇ ਰਹਿਣ ਕਿਉਂਕਿ ਮਲੱਪਾਂ ਕਾਰਨ ਜਾਨਵਰਾਂ ਦਾ ਸੱਭ ਤੋਂ ਵੱਧ ਨੁਕਸਾਨ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਪਸ਼ੂ ਭਲਾਈ ਸਕੀਮਾਂ ਦਾ ਲਾਭ ਉਠਾਕੇ ਬੱਕਰੀ ਪਾਲਕ ਜਰੂਰੀ ਤੌਰ ਤੇ ਆਪਣੀ ਆਮਦਨ ਵਧਾ ਸਕਦੇ ਹਨ। ਇਸ ਮੌਕੇ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਹਰਮੇਸ਼ ਕੁਮਾਰ, ਜਸਵੀਰ ਸਿੰਘ (ਦੋਵੇਂ ਵੈਟਰਨਰੀ ਫਾਰਮਾਸਿਸਟ), ਜਸਵੀਰ ਮਾਨਕਹੇੜੀ, ਸਲੀਮ ਹਾਂਡਾ, ਰੁਸਮਦੀਨ ਰੋਡੀਵਾਲ, ਸੁਦਾਗਰ ਦੈਵਾਲ ਆਦਿ ਨੇ ਕੈਂਪ ਦੀ ਸਫਲਤਾ ਵਿੱਚ ਭਰਵਾ ਯੋਗਦਾਨ ਪਾਇਆ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply