Monday, July 20, 2026

ਕਿਸਾਨਾਂ ਨੂੰ ਕੋਆਪਰੇਟਿਵ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿਤੀ

PPB1909201513

ਸੰਦੌੜ, 19 ਸਤੰਬਰ (ਹਰਮਿੰਦਰ ਸਿੰਘ ਭੱਟ) – ਸੰਦੌੜ ਅੰਦਰ ਕੋਆਪਰੇਟਿਵ ਬੈਂਕ ਸਾਖਾ ਸੰਦੌੜ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਿਨ ਕੀਤਾ ਗਿਆ।ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲੈਕੇ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ।ਨਾਬਾਰਡ ਬੈਂਕ ਦੇ ਐਫ.ਐਲ.ਸੀ ਸੁਖਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਕੋਆਪਰੇਟਿਵ ਬੈਂਕ ਵਿਚ ਚਾਲੂ ਅਤੇ ਸੇਵਿੰਗ ਦੇ ਖਾਤੇ ਖੁਲਵਾਉਣ ਨੂੰ ਤਰਜੀਹ ਦੇਣ ਕਿਉਂਕਿ ਬੈਂਕ ਵੱਲੋਂ ਖਾਤਾ ਧਾਰਕਾਂ ਨੂੰ ਵੱਧ ਵਿਆਜ ਦਿੱਤਾ ਜਾ ਰਿਹਾ ਹੈ।ਅਹਿਮਦਗੜ੍ਹ ਬਰਾਂਚ ਦੇ ਮੈਨੇਜਰ ਸ੍ਰੀ ਵਿਨੇਪਾਲ ਅਤੇ ਸੁਖਵਿੰਦਰ ਸਿੰਘ ਨੇ ਬੈਂਕ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਮੈਨੇਜਰ ਹਰਜਿੰਦਰ ਸਿੰਘ ਕੰਗਣਵਾਲ, ਰਿਟਾਇਡ ਮੈਨੇਜਰ ਪਿਆਰਾ ਸਿੰਘ, ਅਮਰੀਕ ਸਿੰਘ ਗਿੱਲ ਫੋਜੇਵਾਲ, ਸੁਸਾਇਟੀ ਪ੍ਰਧਾਨ ਰਾਜਵਿੰਦਰ ਸਿੰਘ ਰਾਜੀ, ਨੰਬਰਦਾਰ ਕਰਮ ਸਿੰਘ ਚੀਮਾਂ, ਸਕੱਤਰ ਗੁਰਨਾਮ ਸਿੰਘ ਫਰਵਾਲੀ, ਸਕੱਤਰ ਦਰਸਨ ਸਿੰਘ ਮਹੋਲੀ ਕਲਾਂ, ਸਕੱਤਰ ਜਸਵੀਰ ਸਿੰਘ ਕਲਿਆਣ, ਸਕੱੱਤਰ ਗੁਰਨਾਮ ਸਿੰਘ ਖੁਰਦ ਆਦਿ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply