Sunday, July 19, 2026

ਦੂਸਰੀ ਕਲਾਸ ‘ਚ ਪੜ੍ਹਦੀ ਨਾਬਾਲਿਗ ਲੜਕੀ ਨਾਲ ਜਬਰ ਜ਼ਿਨਾਹ

ਅਕਾਲੀ ਆਗੂ ਕੰਵਰਬੀਰ ਸਿੰਘ ਦੇ ਦਖਲ ‘ਤੇ ਪਰਚਾ ਦਰਜ਼

PPN2109201511

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਪੁਲਿਸ ਥਾਣਾ ਗੇਟ ਹਕੀਮਾਂ ਅਧੀਨ ਪੈਂਦੀ ਅਬਾਦੀ ਅਨਗੜ੍ਹ ਵਿਖੇ ਦੂਸਰੀ ਕਲਾਸ ਵਿੱਚ ਪੜ੍ਹਦੀ ਇੱਕ ਨਾਬਾਲਿਗ ਲੜਕੀ ਨਾਲ ਦੋ ਵਿਅੱਕਤੀਆਂ ਵਲੋਂ ਜਬਰ ਜਿਨਾਹ ਕੀਤੇ ਜਾਣ ਦੀ ਖਬਰ ਹੈ।ਇਸ ਘਟਨਾ ਦੇ ਬਾਅਦ ਲੜਕੀ ਦੀ ਹਾਲਤ ਵਿਗੜ ਜਾਣ ‘ਤੇ ਉਸ ਦੇ ਪਰਿਵਾਰ ਵਲੋਂ ਲੜਕੀ ਨੂੰ ਇਲਾਜ਼ ਲਈ ਸਰਕਾਰੀ ਗੁਰੂ ਨਾਨਕ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।ਅਕਾਲੀ ਆਗੂ ਕੰਵਰਬੀਰ ਸਿੰਘ ਦੀ ਹਾਜਰੀ ਵਿੱਚ ਗੋਗੀ (ਕਾਲਪਨਿਕ ਨਾਮ) ਦੇ ਪਿਤਾ ਸਤਨਾਮ ਸਿੰਘ ਵਾਸੀ ਅੰਨਗੜ੍ਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ ਦੇ ਮੁਹੱਲੇ ਵਿੱਚ ਰਹਿਣ ਵਾਲੇ ਸੂਰਜ ਪੁੱਤਰ ਬਾਊ ਅਤੇ ਸੱਤੂ ਪੁੱਤਰ ਨੇ ਮਿਲ ਕੇ 17 ਸਤੰਬਰ ਨੂੰ ਦੁਪਹਿਰ ਵੇਲੇ ਕਥਿਤ ਦੋਸ਼ੀ ਸੂਰਜ ਦੇ ਘਰ ਲਿਜਾ ਕੇ ਵਾਰੀ ਵਾਰੀ ਇਸ ਮਾੜੀ ਹਰਕਤ ਨੂੰ ਅੰਜ਼ਾਮ ਦਿੱਤਾ ਅਤੇ ਰਾਣੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਕੁੱਝ ਦੱਸਿਆ ਤਾਂ ਉਹ ਉਸ ਨੂੰ ਜਾਨੋ ਮਾਰ ਦੇਣਗੇ।ਪ੍ਰੰਤੂ ਜਦ 19 ਸਤੰਬਰ ਨੂੰ ਪੇਟ ਵਿੱਚ ਦਰਦ ਹੋਣ ਲੱਗਾ ਤਾਂ ਲੜਕੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਉਨਾਂ ਨੇ ਲੜਕੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਤੁਰੰਤ ਇਲਾਜ਼ ਲਈ ਗੁਰੂ ਨਾਨਕ ਹਸਪਤਾਲ ਦਾਖਲ ਕਰਵਾ ਦਿੱਤਾ।ਜਿੱਥੇ ਡਾਕਟਰਾਂ ਨੇ ਜਬਰ-ਜਿਨਾਹ ਹੋਣ ਦੀ ਪੁਸ਼ਟੀ ਕੀਤੀ।ਉਨ੍ਹਾਂ ਨੇ ਵੂਮੈਨ ਹੈਲਪਲਾਈਨ ਤੇ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਵੂਮੈਨ ਸੈਲ ਵੱਲੋਂ ਮਾਮਲਾ ਥਾਣਾ ਗੇਟ ਹਕੀਮਾਂ ਭੇਜ ਦਿੱਤਾ ਗਿਆ।Photo1
ਇਸ ਮੌਕੇ ਅਕਾਲੀ ਆਗੂ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦ ਲੜਕੀ ਦੇ ਪੀੜਤ ਪਰਿਵਾਰ ਨੇ ਉਨਾਂ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਤਾਂ ਉਹ ਪਰਿਵਾਰਕ ਮੈਂਬਰਾਂ ਨਾਲ ਥਾਣਾ ਗੇਟ ਹਕੀਮਾਂ ਗਏ ਤਾਂ ਥਾਣਾ ਗੇਟ ਹਕੀਮਾਂ ਦੇ ਮੁਖੀ ਇੰਸਪੈਕਟਰ ਅਮਰੀਕ ਸਿਘ ਨੇ ਕਿਹਾ ਕਿ ਦੋਵੇਂ ਦੋਸ਼ੀ ਸੂਰਜ ਤੇ ਗੋਲਡੀ ਖਿਲਾਫ ਜ਼ੁਰਮ ਅਨੁਸਾਰ ਬਣਦੀਆਂ ਧਾਰਾਵਾਂ ਲਗਾ ਕੇ ਪਰਚਾ ਦਰਜ਼ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।ਇਸ ਮੌਕੇ ਲੜਕੀ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗੁਰਮਨਜੀਤ ਸਿਘ ਅਮ੍ਰਿਤਸਰ, ਪਦਮਦੀਪ ਸਿਘ ਢੀਂਗਰਾ, ਸਦੀਪ ਸਿਘ ਖਾਲਸਾ, ਜਗਮੋਹਨ ਸਿਘ ਸ਼ਾਂਤ, ਜਸਪਾਲ ਸਿਘ ਸੁਲਤਾਨਵਿਡ, ਮਨਜੀਤ ਸਿਘ ਪਛੀ, ਰਜਿਦਰ ਸਿਘ, ਬਿਕਰਮ ਸਿਘ ਆਦਿ ਹਾਜ਼ਰ ਸਨ।ਇਸੇ ਦੋਰਾਨ ਸੂਚਨਾ ਮਿਲੀ ਹੈ ਕਿ ਥਾਣਾ ਗੇਟ ਹਕੀਮਾਂ ਵਲੋਂ ਦੋ ਦੋਸ਼ੀਆਂ ਨੂੰ ਕਾਬੂ ਕਰ ਲ਼ਿਆ ਗਿਆ ਹੈ ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply