ਬਟਾਲਾ, 22 ਸਤੰਬਰ (ਨਰਿੰਦਰ ਬਰਨਾਲ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਹਰ ਸਾਲ ਹੀ ਜਰੂਰਤ ਮੰਦ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਵੰਡ ਸਮਾਰੋਹ ਕਰਵਾਓੁਦੀ ਹੈ ਤੇ ਹਜਾਂਰਾਂ ਹੀ ਜਰੂਰਤ ਮੰਦ ਵਿਦਿਆਰਥੀ ਇਥੇ ਪਹੁੰਚ ਕੇ ਲਾਭ ਪਾ੍ਰਪਤ ਕਰਦੇਹਨ। ਹਰਦੇਵ ਮੈਮੋਰੀਅਲ ਵੱਲੋਂ ਨਿਵੇਕਲੇ ਢੰਗ ਤਰੀਕੇ ਨਾਲ ਵਿਆਹ ਪੁਰਬ ਨੂੰ ਮਨਾਇਆ ਜਾਂਦਾ ਹੈ। ਵਰਦੀਆਂ ਵੰਡਣ ਤੋ ਇਲਾਵਾ ਸਿਖਿਆ ਦੇ ਖੇਤਰ ਵਿੱਚ ਵਧੀਆਂ ਕਾਰਜ ਕਰਨ ਵਾਲੇ ਅਧਿਆਪਕਾਂ,ਪ੍ਰਿੰਸੀਪਲਾਂ ਤੇ ਸਿਖਿਆ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਜਾਦਾ ਹੈ।ਬੀਤੇ ਦਿਨ ਡਾ ਦਲਜੀਤ ਸਿੰਘ ਚੀਮਾ ਤੇ ਭਰਾ ਸ੍ਰੀ ਕੁਲਵੰਤ ਸਿੰਘ ਚੀਮਾ ਸਮਾਗਮ ਵਿੱਚ ਪਹੁੰਚੇ।ਸਾਹਬਾਦ ਅੱਡੇ ਕਰਵਾਏ ਪ੍ਰੋਗਰਾਮ ਦੌਰਾਨ ਸਿਖਿਆ ਵਿਭਾਗ ਦੀਆਂ ਨਾਮਵਰ ਸਖਸੀਅਤਾ ਇਸ ਮੌਕੇ ਪਹੁੰਚੀਆਂ। ਇਸ ਸੰਸਥਾਂ ਵੱਲੋ ਪੂਰੇ ਪੰਜਾਬ ਵਿੱਚੋ ਨਿਵੇਕਲੀ ਸਖਸੀਅਤ ਸ੍ਰੀ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਦਾ ਉਚੇਚੇ ਤੌਰ ਦੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ. ੲ.ੀ ਓ ਸ੍ਰੀ ਭਾਰਤ ਭੂਸ਼ਨ, ਐਲੀਮੈਟਰੀ ਡੀ ਈ ੳ ਸ੍ਰੀ ਸਲਵਿੰਦਰ ਸਿੰਘ ਸਮਰਾ, ਸਟੇਟ ਐਵਾਰਡੀ ਜੋਧ ਸਿੰਘ, ਬਲਵਿੰਦਰ ਜੀਤ ਸਿੰਘ, ਬਲਰਾਜ ਸਿੰਘ ਬਾਜਵਾ, ਸ੍ਰੀ ਰਵਿੰਦਰਪਾਲ ਸਿੰਘ ਚਾਹਲ,ਜਤਿੰਦਰ ਸਿੰਘ, ਅਨਿਲ ਸਰਮਾ, ਗੁਰਚਰਨ ਸਿੰਘ ਦਿਆਲ ਗੜ, ਲਖਵਿੰਦਰ ਸਿੰਘ ਸੇਖੋ ਕਾਲਾ ਬਾਲਾ, ਬਲਦੇਵ ਰਾਜ, ਸੁਖਵਿੰਦਰ ਸਿੰਘ ਪੱਡਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਸਥਾ ਦੇ ਮੈਬਰ ਤੇ ਇਲਾਕਾ ਵਾਸੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media