ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਅਧਿਆਪਕ ਦਲ ਪੰਜਾਬ ਵੱਲੋਂ ਅੱਜ ਇੱਥੇ ਪਾਰਕ ਵਿਖੇ ਹੋਏ ਸਮਾਗਮ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਵਾਰਡ ਮਿਲਣ ਤੇ ਭੁਪਿੰਦਰ ਸਿੰਘ ਗੁਰਦਿੱਤਪੁਰਾ ਲੈਕਚਰਾਰ ਅੰਗਰੇਜੀ ਸਰਕਾਰੀ ਸੈਕੰਡਰੀ ਸਕੂਲ ਢੀਂਗੀ ਦਾ ਵਿਸੇਸ ਸਨਮਾਨ ਕੀਤਾ ਗਿਆ ਇਸ ਮੌਕੇ ਵਿਸੇਸ ਤੋਰ ਤੇ ਪਹੁੰਚੇ ਸਰਪ੍ਰਸਤ ਨਛੱਤਰ ਸਿੰਘ ਜਹਾਗੀਰ, ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ ਤੇ ਸੂਬਾਈ ਆਗੂ ਹਰਕੋਮਲ ਸਿੰਘ ਮਹੋਲੀ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ, ਇਹ ਦੇਸ ਤੇ ਬੱਚਿਆ ਦਾ ਭਵਿੱਖ ਬਣਾਉਦੇ ਹਨ, ਪੰਜਾਬ ਸਰਕਾਰ ਵੱਲੋਂ ਭੁਪਿੰਦਰ ਸਿੰਘ ਨੂੰ ਰਾਜ ਪੁਰਸਕਾਰ ਦੇ ਕੇ ਇਹਨਾ ਦੀ ਮਿਹਨਤ ਦਾ ਸਨਮਾਨ ਕੀਤਾ ਹੈ,ਇਹ ਇੱਕ ਕਰਮਯੋਗ ਤੇ ਉੱਦਮੀ ਅਧਿਆਪਕ ਹੇੈ। ਸੀਨੀਆਰ ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਸਫੀ ਮੁਹੰਮਦ ਮੂੰਗੋ ਨੇ ਕਿਹਾ ਕਿ ਬਹੁਪੱਖੀ ਸਖਸੀਅਤ ਦਾ ਮਾਲਕ ਭੁਪਿੰਦਰ ਸਿੰਘ ਪੱਥਰਾਂ ਦੀ ਹਿੱਕ ‘ਤੇ ਬੀਜ ਉਗਾਉਣ ਵਾਲਾ ਸਖਸ ਅਧਿਆਪਕ ਵਰਗ ਲਈ ਚਾਨਣ ਮੁਨਾਰਾ ਹੈ। ਇਸ ਮੌਕੇ ਸੂਬਾਈ ਆਗੂ ਅਵਤਾਰ ਸਿੰਘ ਢਢੋਗਲ, ਗੁਰਸਿਮਰਤ ਸਿੰਘ, ਗੁਰਜੀਤ ਸਿੰਘ, ਕੁਲਵੰਤ ਸਿੰਘ ਭੈਣੀ, ਇੰਦਰਪਾਲ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media