ਖੁਜ਼ਾਲਾ, ਚੌਕ ਮਹਿਤਾ, 24 ਸਤੰਬਰ (ਸਿੰਕਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮਾਣਾ) – ਹਰ ਸਾਲ ਵਾਂਗ ਇਸ ਵਾਰ ਵੀ ਪਿੰਡ ਸਦਾਰੰਗ ਵਿੱਖੇ ਬਾਬਾ ਭੋਲਾ ਸਿੰਘ ਦੀ ਯਾਦ ਵਿੱਚ ਸਲਾਨਾ ‘ਮੇਲਾ ਬਾਬੇ ਦੀ ਖੂਹੀ’ 28 ਸਤੰਬਰ ਨੂੰ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਮੇਲਾ ਕਮੇਟੀ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਤੋਂ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਭੋਗ ਇਸ ਦਿਨ ਸਵੇਰੇ 9.00 ਵੱਜੇ ਪੈਣਗੇ।ਸ਼੍ਰੀ ਮੁੱਖ ਵਾਕ ਦੀ ਕਥਾ ਅਤੇ ਕੀਰਤਨ ਤੋਂ ਬਾਅਦ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭਾਈ ਕੇਵਲ ਸਿੰਘ ਦੇ ਕਵੀਸ਼ਰੀ ਜੱਥੇ ਵਲੋਂ 11.00 ਵੱਜੇ ਧਾਰਮਿਕ ਸਟੇਜ ਦੀ ਆਰੰਭਤਾ ਕੀਤੀ ਜਾਵੇਗੀ ਅਤੇ ਉਹਨਾਂ ਤੋਂ ਬਾਅਦ 12.30 ਵੱਜੇ ਕਥਾ ਵਾਚਕ ਭਾਈ ਪਰਗਟ ਸਿੰਘ ਤਿੰਮੋਵਾਲ, 1.30 ਵਜੇ ਭਾਈ ਬਲਕਾਰ ਸਿੰਘ ਚੋਹਲਾ ਸਾਹਿਬ ਦਾ ਢਾਡੀ ਜਥਾ ਅਤੇ ਭਾਈ ਭਗਤ ਸਿੰਘ ਕਾਦੀਆਂ ਦੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰ-ਇਤਿਹਾਸ ਸਰਵਣ ਕਰਾ ਕੇ ਨਿਹਾਲ ਕਰਨਗੇ।ਸਤੰਬਰ 27 ਨੂੰ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media