ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) ਸਥਾਨਕ ਸੁਲਤਾਨਵਿਡ ਰੋਡ ਸਥਿਤ ਈਦਗਾਹ ਕਬਰਿਸਤਾਨ ਵਿਖੇ ਈਦ ਉਲ ਅਦਹਾ (ਬਕਰੀਦ) ਸ਼ਰਧਾ ਸਹਿਤ ਮਨਾਈ ਗਈ।ਇਸ ਮੌਕੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਸ਼ਿਰਕਤ ਕੀਤੀ।ਈਦਗਾਹ ਦੇ ਇਮਾਮ ਮੌਲਾਨਾ ਮੁਜ਼ੱਮਲ ਹੁਸੈਨ ਕਾਦਰੀ ਨੇ ਬਕਰੀਦ ਦੀ ਨਮਾਜ਼ ਪੜ੍ਹੀ ਅਤੇ ਦੇਸ਼ ਦੀ ਅਮਨ, ਸ਼ਾਂਤੀ ਤੇ ਮੁਸਲਮਾਨਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਦੁਆ ਕੀਤੀ।ਬਜੁੱਰਗਾਂ ਤੇ ਬੱਚਿਆਂ ਨੇ ਇੱਕ ਦੂਜੇ ਦੇ ਗਲੇ ਲੱਗ ਕੇ ਬਕਰੀਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਬੱਕਰੇ ਦੀ ਕੁਰਬਾਨੀ ਵੀ ਦਿੱਤੀ ਗਈ।ਈਦਗਾਹ ਦੇ ਇਮਾਮ ਕਾਦਰੀ ਨੇ ਦੱਸਿਆ ਕਿ ਇਸ ਦਿਨ ਅੱਲ੍ਹਾ ਨੇ ਪੈਗਬਰ ਇਬਰਾਹਿਮ ਨੂੰ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦਾ ਹੁਕਮ ਕੀਤਾ ਸੀ।ੈ।ਇਸ ਮੌਕੇ ਐਨੁਅਲ ਰਾਹੀ, ਜਲਾਲਉਦੀਨ, ਸਿਕਦਰ ਆਲਮ, ਸ਼ਮੀਮ, ਫਿਰੋਜਖਾਨ, ਨੂਰ ਆਲਮ ਆਦਿ ਵੀ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਫਾਰਮਾਸਿਸਟ ਦਿਵਸ ਦੇ ਸਬੰਧ ’ਚ ਸੈਮੀਨਾਰ ਅਤੇ ਰੈਲੀ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ‘ਸਿਹਤਮੰਦ …
Punjab Post Daily Online Newspaper & Print Media