Sunday, March 15, 2026

ਸਹਾਇਕ ਸਿਵਲ ਸਰਜਨ ਡਾ. ਸਲਾਥੀਆਂ ਦੀ ਪ੍ਰਧਾਨਗੀ ‘ਚ ਡੇਂਗੂ, ਮਲੇਰੀਆ ਵਰਕਸ਼ਾਪ

ਪਠਾਨਕੋਟ, 24 ਸਤੰਬਰ (ਪ.ਪ) – ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿਖੇ ਡੇਂਗੂ, ਮਲੇਰੀਆਂ ਦੀ ਵਰਕਸ਼ਾਪ/ਟ੍ਰੇਨਿੰਗ ਸਹਾਇਕ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆਂ ਦੀ ਪ੍ਰਧਾਨਗੀ ਹੇਠ ਲਗਾਈ ਗਈ। ਇਸ ਵਰਕਸ਼ਾਪ ਵਿੱਚ ਜਿਲਾ ਪਠਾਨਕੋਟ ਦੇ ਮੈਡੀਕਲ ਅਫਸਰ, ਰੂਰਲ ਮੈਡੀਕਲ ਅਫਸਰ, ਏ.ਐਨ.ਐਮ ਅਤੇ ਮੇਲ ਵਰਕਰ ਨੇ ਹਿੱਸਾ ਲਿਆ। ਇਸ ਵਰਕਸ਼ਾਪ ਮੌਕੇ ਜਿਲਾ ਐਪੀਡੋਮਾਲੋਜਿਸਟ ਡਾ.ਸੁਨੀਤਾ ਸ਼ਰਮਾ ਨੇ ਮਲੇਰੀਆਂ ਬਾਰੇ ਦੱਸਿਆ ਕਿ ਮਲੇਰੀਆਂ ਮਾਦਾ ਐਨਫਲੀਜ ਮੱਛਰ ਦੇ ਕੱਟਣ ਨਾਲ ਫੇੈਲਦਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਏ ਨਾਲ ਮਰੀਜ ਨੂੰ ਠੰਡ ਲੱਗ ਕੇ ਬੁਖਾਰ, ਸਰੀਰ ਵਿਚ ਤੇਜ ਦਰਦਾਂ, ਚੱਕਰ ਆਉਣੇ ਅਤੇ ਉਲਟੀਆਂ ਆਦਿ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੱਛਰ ਖੜੇ ਤੇ ਗੰਦੇ ਪਾਣੀ ਤੋਂ ਹੁੰਦਾ ਹੈ।ਇਸ ਲਈ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਅਤੇ ਖੜੇ ਪਾਣੀ ਵਿੱਚ ਮਿੱਟੀ ਦਾ ਤੇਲ/ਕਾਲਾ ਤੇਲ ਪਾ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਏ ਦੇ ਮਰੀਜ ਨੂੰ ਨੇੜੇ ਦੇ ਸਿਹਤ ਕੇਂਦਰ ਵਿਚ ਲੈ ਕੇ ਜਾਣਾ ਚਾਹੀਦਾ ਹੈ ਅਤੇ ਬਲਡ ਟੈਸਟ ਕਰਵਾਕੇ ਮਰੀਜ ਦਾ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ। ਡਾ. ਰਵੀ ਕਾਂਤ ਮੈਡੀਕਲ ਅਫਸਰ ਨੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ ਨਾਮ ਦੇ ਮੱਛਰ ਤੋਂ ਦਿਨ ਵਕਤ ਕੱਟਣ ਨਾਲ ਫੈਲਦਾ ਹੈ ਅਤੇ ਇਸ ਮੱਛਰ ਨੂੰ ਟਾਇਗਰ ਮੱਛਰ ਵੀ ਕਿਹਾ ਜਾਂਦਾ ਹੈ ਕਿਉਕਿ ਮੱਛਰ ਦੇ ਸਰੀਰ ਉਪੱਰ ਟਾਈਗਰ ਵਾਂਗ ਚਿੱਟੀਆਂ ਕਾਲੀਆਂ ਧਾਰੀਆਂ ਹੁੰਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਬੁਖਾਰ ਨਾਲ ਹੱਡ ਤੋੜਵਾਂ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਤੇਜ ਦਰਦ, ਉਲੱਟੀ, ਚਮੜੀ ਵਿਚ ਲਾਲ ਰੰਗ ਦੇ ਧੱਬੇ ਆਦਿ ਮੁੱਖ ਲੱਛਣ ਹਨ।ਉਨ੍ਹਾਂ ਦੱਸਿਆ ਕਿ ਡੇਂਗੁੂ ਦੀ ਪਹਿਚਾਣ ਲਈ ਮੈਕ ੲਲੀਜਾ ਟੈਸਟ ਹੁੰਦਾ ਹੈ ਜੋ ਕਿ ਸਿਵਲ ਹਸਪਤਾਲ ਪਠਾਨਕੋਟ ਵਿਚ ਬਿਲਕੁਲ ਮੁਫਤ ਉਪਲਬੱਧ ਹੈ।ਉਨ੍ਹਾਂ ਦੱਸਿਆ ਕਿ ਐਨ.ਐਸ.1 ਟੈਸਟ ਤੋਂ ਬਾਅਦ ਵੀ ਮੈਕ ੲਲੀਜਾ ਟੈਸਟ ਕਰਵਾਉਣ ਤੇ ਡੇਂਗੂ ਦੀ ਪਹਿਚਾਣ ਹੁੰਦੀ ਹੈ।ਉਨ੍ਹਾਂ ਨੇ ਪ੍ਰਾਈਵੇਟ ਪ੍ਰੈਕਟੀਸ਼ਨਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਡੇਂਗੂ ਦਾ ਸ਼ੱਕੀ ਮਰੀਜ ਹੋਵੇ ਤਾਂ ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੁਹੰਚਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਬੁਖਾਰ ਹੋਲੀ ਹੋਲੀ ਡੇਂਗੂ ਹੈਮੋਰੈਜਿਕ ਬੁਖਾਰ ਦੇ ਰੂਪ ਵਿਚ ਬਦਲ ਜਾਂਦਾ ਹੈ ਅਤੇ ਮਰੀਜ ਦੀ ਮੋਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਚਾਅ ਲਈ ਕੂਲਰਾਂ ਦਾ ਪਾਣੀ ਹਰ ਹਫਤੇ ਬਦਲ ਦੇਣਾ ਚਾਹੀਦਾ ਹੈ, ਛੱਤਾਂ ਦੇ ਟੁੱਟੇ ਬਰਤਨ, ਡੱਬੇ, ਟਾਇਰ, ਗਮਲੇ ਆਦਿ ਨਹੀਂ ਰੱਖਣਾ ਚਾਹੀਦਾ ਹਨ।ਉਨ੍ਹਾਂ ਦੱਸਿਆ ਕਿ ਖੜੇ ਪਾਣੀ ਵਿਚ ਗੰਬੂਜੀਆਂ ਮੱਛੀ ਪਾਉਣੀ ਚਾਹੀਦੀਆਂ ਹਨ ਕਿਉਕਿ ਇਹ ਮੱਛਰ ਦੇ ਅੰਡੇ ਖਾ ਲੈਂਦੀ ਹੈ ਅਤੇ ਮੱਛਰ ਪੈਂਦਾ ਹੀ ਨਹੀਂ ਹੋਣ ਦਿੰਦੀਆਂ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਜਾਰ ਵਿਚੋ ਮਿਲਣ ਵਾਲੀਆ ਟਿਉੂਬਾ, ਤੇਲ, ਕਰੀਮਾਂ ਅਤੇ ਗੁਡ ਨਾਈਟ ਤੇ ਮੱਛਰਦਾਨੀਆਂ ਆਦਿ ਦਾ ਪ੍ਰਯੋਗ ਕਰਨ ਤਾਂ ਜੋ ਮੱਛਰ ਤੋ ਬੱਚਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਮੇਂ ਸਮੇਂ ਸਿਰ ਸਪਰੇਅ ਵੀ ਕਰਵਾਈ ਜਾ ਰਹੀ ਹੈ।  ਡਾ. ਮੋਨਿਕਾ ਡੋਗਰਾ, ਮਾਈਕਰੋ ਬਾਇਉਲੋਜਿਟ ਨੇ ਡੇਂਗੂ ਅਤੇ ਮਲੇਰੀਆਂ ਵਿਚ ਕਰਵਾਏ ਜਾਣ ਵਾਲੇ ਟੈਸਟਾਂ ਬਾਰੇ ਜਾਣਕਾਰੀ ਦਿੱਤੀ ਡੇਂਗੂ ਲਈ ਬੀ.ਟੀ, ਸੀ.ਟੀ, ਐਲਬੁੂਮਨ, ਯੂਰੀਆ ਪਲੈਟਲੈਟ ਅਤੇ ਮੈਕ ੲੈਲੀਜਾ ਟੈਸਟ ਕਰਵਾਏ ਜਾਂਦੇ ਹਨ।ਮਲੇਰੀਆਂ ਵਿਚ ਕੈਪਲਰੀ ਟੈਸਟ ਹੁੰਦਾ ਹੈ ਜਿਸ ਵਿਚ ਮਰੀਜ ਦੇ ਲਹੂ ਦੀ ਸਲਾਇਡ ਬਣਾਈ ਜਾਂਦੀ ਹੈ।ਜਿਸ ਨੂੰ ਮਾਈਕਰੋਸਕੋਪ ਨਾਲ ਚੈਕ ਕੀਤਾ ਜਾਂਦਾ ਹੈ। ਇਸ ਵਰਕਸ਼ਾਪ ਵਿਚ ਜਿਲਾ ਟੀਕਾਕਰਨ ਅਫਸਰ ਡਾ. ਸ਼ੁਸੀਲ ਡੋਗਰਾ, ਡਾ. ਸੁਨੀਲ ਚੰਦ ਮੈਡੀਕਲ ਅਫਸਰ, ਗੁਰਿੰਦਰ ਕੋਰ ਮਾਸ ਮੀਡੀਆਂ ਅਫਸਰ, ਦੇਵਾ ਆਨੰਦ ਹੈਲਥ ਇੰਸਪੈਕਟਰ, ਹੇਮੰਤ ਆਦਿ ਹਾਜਿਰ ਹੋਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply