Monday, October 5, 2026

ਪ੍ਰਾਈਵੇਟ ਗੱਡੀ ਉੱਪਰ ਨੀਲੀ ਬੱਤੀ ਲਗਾ ਕੇ ਏ. ਡੀ. ਟੀ. ਓ ਨੇ ਲਾਇਆ ਨਾਕਾ

ਪੱਤਰਕਾਰਾਂ ਦੀ ਟੀਮ ਦੇਖ ਕੇ ਏ. ਡੀ. ਟੀ. ਓ ਰਫੂਚੱਕਰ

PPN2609201518ਜੰਡਿਆਲਾ ਗੁਰੂ, 26 ਸਤੰਬਰ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਸਰਕਾਰੀ ਗੱਡੀਆਂ ਅਲਾਟ ਕੀਤੀਆਂ ਗਈਆਂ ਹਨ, ਪਰ ਕੁੱਝ ਅਫਸਰ ਅਣਾਪਣੇ ਚਹੇਤਿਆਂ ਨੂੰ ਫਾਇਦਾ ਦੇਣ ਲਈ ਉਹਨਾਂ ਦੀਆਂ ਪ੍ਰਾਈਵੇਟ ਗੱਡੀਆਂ ਕਿਰਾਏ ਉੱਪਰ ਲੈ ਕੇ ਸਰਕਾਰੀ ਨੀਲੀ ਬੱਤੀ ਦੀ ਦੁਰਵਰਤੋਂ ਕਰਦੇ ਦੇਖੇ ਜਾਂਦੇ ਹਨ ਅਜਿਹੀ ਹੀ ਇਕ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਸਬਾ ਮਾਨਾਵਾਲਾ ਨਜਦੀਕ ਟੋਲ ਬੈਰੀਅਰ ਵਿਖੇ ਏ.ਡੀ.ਟੀ.ਓ ਸੁਰਿੰਦਰ ਸਿੰਘ ਵੱਲੋਂ ਆਪਣੇ ਕੁੱਝ ਗੰਨਮੈਨਾ ਨਾਲ ਪ੍ਰਾਈਵੇਟ ਇਨੋਵਾ ਕਾਰ ਉੱਪਰ ਨੀਲੀ ਬੱਤੀ ਲਗਾ ਕੇ ਨਾਕਾ ਲਗਾਇਆ ਹੋਇਆ ਸੀ। ਜਦ ਪੱਤਰਕਾਰਾਂ ਦੀ ਟੀਮ ਨੂੰ ਇਸ ਸਾਰੇ ਘਟਨਾਕ੍ਰਮ ਸਬੰਧੀ ਮੋਕੇ ਤੇ ਪਹੁੰਚੀ ਤਾਂ ਏ.ਡੀ.ਟੀ.ਓ ਸੁਰਿੰਦਰ ਸਿੰਘ ਨੇ ਉੱਥੋ ਖਿਸਕਣ ਦੀ ਕੋਸ਼ਿਸ ਕੀਤੀ ਅਤੇ ਕਾਰ ਡਰਾਈਵਰ ਨੇ ਆਪਣੀ ਗੱਡੀ ਉੱਪਰ ਲੱਗੀ ਨਜਾਇਜ਼ ਨੀਲੀ ਬੱਤੀ ਨੂੰ ਉਤਾਰ ਕੇ ਗੱਡੀ ਵਿੱਚ ਰੱਖ ਲਿਆ ਪਰ ਪੱਤਰਕਾਰਾਂ ਦੀ ਅੱਖ ਤੋਂ ਇਹ ਬਚ ਨਾ ਸਕੇ ਅਤੇ ਨੀਲੀ ਬੱਤੀ ਲੱਗੀ ਕਾਰ ਅਤੇ ਏ.ਡੀ.ਟੀ.ਓ ਕੈਮਰੇ ਵਿੱਚ ਕੈਦ ਹੋ ਗਏ। ਇਸ ਬਾਰੇ ਪ੍ਰਾਈਵੇਟ ਇਨੋਵਾ ਦੇ ਡਰਾਈਵਰ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਉਸ ਨੂੰ ਤਾਂ ਏ.ਡੀ.ਟੀ.ਓ ਦੇ ਗੰਨਮੈਨ ਦਿਹਾੜੀ ‘ਤੇ ਲੈ ਕੇ ਆਏ ਹਨ।ਇਸ ਸਬੰਧੀ ਏ.ਡੀ.ਟੀ.ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਉਹ ਪ੍ਰਾਈਵੇਟ ਕਾਰ ਉੱਪਰ ਨਾਕਾ ਲਗਾ ਸਕਦਾ ਹਨ। ਪਰ ਪੱਤਰਕਾਰਾ ਦੀ ਟੀਮ ਅੱਗੇ ਬੇਵੱਸ ਹੋ ਕੇ ਏ.ਡੀ.ਟੀ.ਓ ਆਪਣੇ ਗੰਨਮੈਨਾ ਨਾਲ ਮੋਕੇ ਤੋਂ ਚਲੇ ਗਏ।
ਜਿਕਰਯੋਗ ਹੈ ਕਿ ਪੱਤਰਕਾਰਾਂ ਦੀ ਟੀਮ ਨੂੰ ਦੇਖ ਕੇ ਗੰਨਮੈਨਾਂ ਨੇ ਆਪਣੇ ਮੂੰਹ ਛੁਪਾਉਣੇ ਸ਼ੁਰੂ ਕਰ ਦਿੱਤੇ। ਇਸ ਮੋਕੇ ਕੁੱਝ ਟਰੱਕ ਡਰਾਈਵਰਾ ਨੇ ਦੱਸਿਆਂ ਕਿ ਉਨਾਂ ਦਾ 5 ਹਜ਼ਾਰ ਰੁਪਏ ਨਾ ਦੇਣ ਬਦਲੇ ਚਲਾਨ ਕਰ ਦਿੱਤਾ ਗਿਆ। ਇਸ ਸਬੰਂਧੀ ਡੀ.ਟੀ.ਓ ਮੈਡਮ ਲਵਜੀਤ ਕਲਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ, ਪਰ ਉਨ੍ਹਾ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀ ਸਮਝਿਆ।ਇਸ ਸਬੰਧੀ ਪੰਜਾਬ ਸਟੇਟ ਟਰਾਸ਼ਪੋਰਟ ਕਮਿਸ਼ਨਰ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾ ਵੀ ਆਪਣਾ ਫੋਨ ਬਿਜ਼ੀ ਕਰ ਦਿੱਤਾ।ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਸੰਂਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਹਰ ਕਿਸੇ ਅਧਿਕਾਰੀ ਕੋਲ ਆਪਣੀ ਸਰਕਾਰੀ ਗੱਡੀ ਅਤੇ ਡਰਾਈਵਰ ਹੈ, ਉਹ ਅਧਿਕਾਰੀ ਪ੍ਰਾਈਵੇਟ ਕਾਰ ਉੱਪਰ ਨੀਲੀ ਬੱਤੀ ਨਹੀ ਲਗਾ ਸਕਦਾ। ਅਗਰ ਕਿਸੇ ਅਧਿਕਾਰੀ ਨੇ ਇਸ ਸਬੰਧੀ ਕੁਤਾਹੀ ਕੀਤੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply