Wednesday, October 7, 2026

ਚੰਗੀਆਂ ਸੇਵਾਵਾਂ ਦੇਣ ‘ਤੇ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ

PPN2609201520ਚੌਂਕ ਮਹਿਤਾ/ ਖੁਜ਼ਾਲਾ, 26 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਪਿੰਡ ਚੰਨਣਕੇ ਦੀ ਪੰਚਾਇਤ ਵੱਲੋ ਚੌਂਕ ਮਹਿਤਾ ਤੋ ਪੱਤਰਕਾਰ ਜੋਗਿੰਦਰ ਸਿੰਘ ਮਾਣਾ ਅਤੇ ਕੈਪਟਨ ਸਿੰਘ ਮਹਿਤਾ ਨੂੰ ਉਨਾਂ ਦੀਆਂ ਦੀਆਂ ਚੰਗੀਆਂ ਸੇਵਾਵਾ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਮੇਜਰ ਸਿੰਘ ਸਹੋਤਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਅਹਿਮ ਅੰਗ ਹਨ। ਉਨਾਂ ਕਿਹਾ ਕਿ ਪੱਤਰਕਾਰ ਮਾਣਾ ਤੇ ਮਹਿਤਾ ਨੇ ਹਮੇਸ਼ਾਂ ਲੋਕਾਂ ਦੀਆਂ ਮੁਸ਼ਕਿਲਾਂ, ਗਰੀਬ ਵਰਗ ਦੀਆਂ ਜਰੂਰਤਾਂ ਨੂੰ ਖਬਰਾਂ ਜਰੀਏ ਸਰਕਾਰ ਤੱਕ ਪਹੁੰਚਾ ਕੇ ਹਮੇਸ਼ਾਂ ਨਿਰਪੱਖ ਸੇਵਾਵਾਂ ਦਿੱਤੀਆਂ ਹਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply