Wednesday, September 30, 2026

ਲਾਈਫ ਕੇਅਰ ਹਪਸਤਾਲ ਵੱਲੋਂ ਚੌਂਕ ਮਹਿਤਾ ਵਿਖੇ ਫ੍ਰੀ ਮੈਡੀਕਲ ਕੈਂਪ

ਚੌਂਕ ਮਹਿਤਾ, ਖੁਜ਼ਾਲਾ 27 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) -ਦੁਨੀਆਂ ਵਿੱਚ ਜਾਣਿਆਂ ਪਹਿਚਣਿਆਂ ਨਾਮ ਲਾਇਫ ਕੇਅਰ ਹਪਸਤਾਲ ਅਤੇ ਚੌਂਕ ਮਹਿਤਾ ਦੀ ਪੰਚਾਇਤ ਦੇ ਸਹਿਯੋਗ ਨਾਲ ਸਥਾਨਕ ਦਾਣਾ ਮੰਡੀ ਚੌਂਕ ਮਹਿਤਾ ਵਿਖੇ ਇੱਕ ਵਿਸ਼ਾਲ ਕੈਂਪ ਲਗਾਇਆ ਗਿਆ।ਇਸ ਮੈਡੀਕਲ ਕੈਂਪ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਰਜੇਸ਼ ਕੁਮਾਰ ਐਮ.ਐਸ (ਓਰਥੋ) ਅਤੇ ਡਾ. ਸਰਤਾਜ ਜਨਰਲ ਸਰਜੀਕਲ ਦੇ ਮਾਹਿਰ ਵੱਲੋਂ ਆਪਣੀ ਟੀਮ ਡਾ. ਪਰਦੀਪ ਕੌਰ ਬਾਜਵਾ, ਡਾ. ਹਰਦੀਪ ਸਿੰਘ, ਅਸ਼ੋਕ ਕੁਮਾਰ ਮੈਨਜਰ ਆਦਿ ਡਾਕਟਰਾ ਵੱਲੋਂ ਕਰੀਬ 500 ਮਰੀਜਾਂ ਦਾ ਸ਼ੂਗਰ, ਈ.ਸੀ.ਜੀ ਹੱਡੀਆਂ, ਅੱਖਾਂ ਤੇ ਹੋਰਨਾਂ ਰੋਗਾਂ ਦਾ ਚੈਕਅੱਪ ਕੀਤਾ ਗਿਆ ਤੇ ਮਰੀਜਾਂ ਨੂੰ ਫ੍ਰੀ ਦਵਾਈਆਂ ਤੇ ਐਨਕਾਂ ਦਿੱਤੀਆ ਗਈਆ।ਇਸ ਮੌਕੇ ਸਰਪੰਚ ਮਾਸਟਰ ਅਜਾਦ ਸਿੰਘ, ਮੈਂਬਰ ਹਰਦਿਆਲ ਸਿੰਘ, ਸ੍ਰ. ਹਰਗੋਪਾਲ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਬਿੱਟੂ, ਹਰਬੰਸ ਸਿੰਘ ਪੁਰਬਾ, ਸ੍ਰੀ ਨਰਿੰਦਰ ਰਾਏ ਜੀ, ਗੁਲਜਿੰਦਰ ਲਾਡੀ ਆਦਿ ਪ੍ਰਮੁੱਖ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply