
ਤਰਨ ਤਾਰਨ, 27 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਆਮ ਆਦਮੀ ਪਾਰਟੀ ਜਿਲ੍ਹਾ ਇਕਾਈ ਤਰਨ ਤਾਰਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਸਰਕਲ ਇੰਚਾਰਜ ਭਾਰੀ ਇਕੱਠ ਸਮੇਤ ਐਸ.ਐਸ.ਪੀ ਦਫਤਰ ਤਰਨਤਾਰਨ ਪਹੁੰਚੇ ਅਤੇੇ ਬੀਬੀ ਹਰਬਿੰਦਰ ਕੌਰ ਉਸਮਾ ਵੱਲੋ ਦਰਜ ਕਰਵਾਇਆ ਗਿਆ ਝੂਠਾ ਕਰਾਸ ਪਰਚਾ ਕੇਸ ਨੰਬਰ ੂਫ਼ਸ਼ 322,354,506,148,149 ਆਈ.ਪੀ.ਸੀ 3(1) ਐਸ. ਸੀ ਐਕਟ ਤਹਿਤ ਰੱਦ ਕਰਨ ਦੀ ਬੇਨਤੀ ਕੀਤੀ ਗਈ। ਗੋਰਤਲਬ ਹੈ ਕਿ ਪਿਛਲੇ ਦਿਨੀ ਮਿਤੀ 23-09-2015 ਨੂੰ ਆਮ ਆਦਮੀ ਪਾਰਟੀ ਦੀ ਰੈਲੀ ਪਿੰਡ ਅਲਾਦੀਨਪੁਰ ਹੋ ਰਹੀ ਸੀ, ਜਿਸ ਵਿੱਚ ਹਰਬਿੰਦਰ ਕੌਰ ਉਸਮਾ ਵੱਲੋ ਸਾਥੀਆਂ ਸਮੇਤ ਦਾਖਲ ਹੋ ਕੇ ਗੁੰਡਾ-ਗਰਦੀ ਕੀਤੀ ਗਈ ਸੀ ਅਤੇ ਆਪ ਵਰਕਰਾਂ ਦੇ ਸੱਟਾਂ ਲੱਗੀਆਂ ਸਨ। ਜਿਸ ਤੇ ਹਰਬਿੰਦਰ ਕੋਰ ਵਗੈਰਾ ਤੇ ਐਫ ਆਈ ਆਰ ਨੂੰ 188 ਮਿਤੀ 23-09-2015 ਥਾਣਾ ਸਦਰ ਦਰਜ ਹੈ, ਜਿਸ ਨੂੰ ਦਬਾਉਣ ਦੀ ਖਾਤਰ ਬੀਬੀ ਵੱਲੋ ਝੂਠਾ ਕਰਾਸ ਕੇਸ ਦਰਜ ਕਰਵਾ ਦਿੱਤਾ ਗਿਆ।ਆਪ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੀਗਲ ਸ਼ੈਂਲ ਦੇ ਇੰਚਾਰਜ ਐਡਵੋਕੇਟ ਬੂਟਾ ਸਿੰਘ ਨੇ ਕਿਹਾ ਕਿ ਐਸ.ਐਸ.ਪੀ ਨੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਕੇਸ ਦੀ ਨਿਰਪੱਖ ਜਾਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਐਫ ਆਈ ਆਰ ਨੂੰ 188 ਵਿੱਚ ਦਰਜ ਕੀਤਾ ਗਿਆ ਕਰਾਸ ਕੇਸ ਪੁਲਿਸ ਵਲੋਂ ਖਾਰਜ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਅਣਮਿਥੇ ਸਮੇਂ ਲਈ ਧਰਨੇ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰੇਗੀ, ਜਦ ਤਕ ਕਰਾਸ ਕੇਸ਼ ਖਾਰਜ ਨਹੀ ਹੋ ਜਾਦਾ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਤੇ ਮਨਜਿੰਦਰ ਸਿੰਘ ਸਿੰਧੂ, ਹਰਜੀਤ ਸਿੰਘ ਤਰਨਤਾਰਨ, ਰਣਜੀਤ ਸਿੰਘ ਚੀਮਾ, ਸੁਖਰਾਜ ਸਿੰਘ ਵਲਟੋਹਾ, ਸੱਜਣ ਸਿੰਘ ਉਬੋਕੇ, ਅਗਰੇਜ ਸਿੰਘ, ਸਭਰਾ, ਸੁਖਜਿੰਦਰ ਸਿੰਘ ਚੀਮਾ, ਬਿਕਰਮਜੀਤ ਸਿੰਘ, ਮਨਬੀਰ ਸਿੰਘ ਹਰੀਕੇ, ਮਨਜੀਤ ਸਿੰਘ ਬਲਜੀਤ ਸਿੰਘ ਅਜਾਦ, ਬਲਜਿੰਦਰ ਸਿੰਘ ਕੈਰੋ ਆਦਿ ਹਾਜਰ ਸਨ ।
Punjab Post Daily Online Newspaper & Print Media