Thursday, June 25, 2026

ਘਰਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸ੍ਰੀ ਅਸ਼ਵਨੀ ਸ਼ਰਮਾ ਵੱਲੋਂ ਵਾਰਡ ਦਾ ਦੌਰਾ

PPN2709201520

ਪਠਾਨਕੋਟ, 27 ਸਤੰਬਰ (ਪ.ਪ) – ਪਠਾਨਕੋਟ ਸ਼ਹਿਰ ਦੇ ਵਾਰਡ ਨੰਬਰ 44 ਵਿੱਚ ਸੀਵਰੇਜ ਖਰਾਬ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਪ੍ਰਭਾਵਿਤ ਵਾਰਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਵੀ ਸਨ।
ਸ੍ਰੀ ਸ਼ਰਮਾ ਨੇ ਇਸ ਮੌਕੇ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਨੂੰ ਸਥਾਈ ਤੌਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਮੁਰੰਮਤ ਲਈ ਲਗਭਗ 200 ਮੀਟਰ ਦੀ ਨਵੀਂ ਲਾਇਨ ਖੋਦ ਕੇ ਪਾਇਪਾਂ ਪਾਈਆਂ ਜਾਣਗੀਆਂ ਫਿਲਹਾਲ ਸੀਵਰੇਜ ਦੇ ਗੰਦੇ ਪਾਣੀ ਦੇ ਨਿਕਾਸ ਲਈ ਟੈਂਪਰੇਰੀ (ਅਸਥਾਈ) ਹੱਲ ਕਰ ਦਿੱਤਾ ਗਿਆ ਅਤੇ ਹੁਣ ਗੰਦਾ ਪਾਣੀ ਮੇਨ ਡਿਸਪੋਜੇਬਲ ਵਿੱਚ ਪਾ ਦਿੱਤਾ ਗਿਆ। ਇਸ ਮੌਕ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਵਰੇਜ ਬਹੁਤ ਪੁਰਾਣਾ ਹੋਣ ਕਾਰਨ ਬੈਠ ਗਿਆ ਸੀ। ਜਿਸ ਕਰਕੇ ਗੰਦਗੀ ਮੇਨ ਡਿਸਪੋਜੇਬਲ ਵਿੱਚ ਸਹੀ ਤਰ੍ਹਾਂ ਨਹੀਂ ਪਹੁੰਚ ਰਹੀ ਸੀ ਪਰ ਹੁਣ ਇਸ ਸਮੱਸਿਆ ਦਾ ਅਸਥਾਈ ਹੱਲ ਕਰ ਦਿੱਤਾ ਗਿਆ ਹੈ।ਵਿਧਾਇਕ ਨੇ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਸਥਾਈ ਹੱਲ ਵੀ ਕਰ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਨਵੀਂ ਲਾਇਨ ਪਾਉਣ ਦਾ ਕੰਮ ਸੁਰੂ ਕਰਕੇ ਮੁਕੰਮਲ ਕਰਨ। ਇਸ ਮੌਕੇ ਤੇ ਮੇਅਰ ਅਨਿਲ ਵਾਸੂਦੇਵਾ ਅਤੇ ਨਗਰ ਕੌਂਸਲਰ ਭਗਵਤੀ ਪ੍ਰਸਾਦ ਸਮੇਤ ਪ੍ਰਭਾਵਿਤ ਪਰਿਵਾਰਾਂ ਦੇ ਲੋਕ ਮੌਜੂਦ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply