Thursday, June 25, 2026

68ਵੀਆਂ ਜਿਲਾ ਪੱਧਰੀ ਬੈਡਮਿੰਟਨ ਖੇਡਾਂ ਦਾ ਸ਼ੁੱਭਆਰੰਭ

ਜਿਲ੍ਹਾ ਸਿਖਿਆ ਅਫਸਰ ਅਮਰਦੀਪ ਸਿੰਘ ਸੈਣੀ ਨੇ ਕੀਤਾ ਉਦਘਾਟਨ

PPN2809201501ਬਟਾਲਾ, 28 ਸਤੰਬਰ (ਨਰਿੰਦਰ ਬਰਨਾਲ) – ਜਿਲ੍ਹਾ ਗੁਰਦਾਸਪੁਰ ਦੇ ਸਕੂਲਾਂ ਵਿਚ ਜਿਲ੍ਹਾ ਟੂਰਨਾਮੈਟ ਕਮੇਟੀ ਵੱਲੋ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਡੀ ਟੀ ਸੀ ਤੇ ਪ੍ਰਧਾਨ ਤੇ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਬਟਾਲਾ ਕਲੱਬ ਬਟਾਲਾ ਵਿਖੇ 68ਵੀਆਂ ਜਿਲ੍ਹਾ ਪੱਧਰੀ ਖੇਡਾਂ ਦੇ ਬੈਡਮਿੰਟਨ ਦੇ ਮੁਕਾਬਲਿਆਂ ਦਾ ਸੁਭਆਰੰਭ ਕੀਤਾ।ਇਸ ਮੌਕੇ ਵੱਖ ਵੱਖ ਸਕੂਲਾਂ ਦੀਆਂ 27 ਟੀਮਾਂ ਨੇ ਬੈਡਮਿੰਟਨ ਦੇ ਅੰਡਰ 14,17,19 ਵਰਗ ਵਿਚ ਹਿਸਾ ਲਿਆ।ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕਿਹਾ ਖੇਡਾਂ ਹੀ ਸਮਾਜ ਵਿਚ ਅਨੂਸਾਸਨ ਦੀ ਭਾਂਵਨਾ ਪੈਦਾ ਕਰਦੀਆਂ ਹਨ।ਇਸ ਵਾਸਤੇ ਹਰ ਇੰਨਸਾਨ ਵਿੱਚ ਸਪੋਰਟਸ ਮੈਨ ਸਿਪ ਹੋਣੀ ਜਰੁਰੀ ਹੈ।ਖੇਡਾਂ ਦਾ ਮੁਖ ਮਕਸਦ ਵਿਦਿਆਰਥੀਆਂ ਦੀ ਸਿਹਤ ਸੰਭਾਲ, ਅਨੁਸਾਸਨ ਪ੍ਰਤੀ ਵਿਦਿਆਰਥੀ ਵਰਗ ਨੂੰ ਜਾਗਰੂਕ ਕਰਨਾ ਹੈ।ਇਸ ਉਦਘਾਟਨੀ ਸਮਾਰੋਹ ਮੌਕੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਨਿਲ ਸਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ,ਡਿਪਟੀ ਡੀ ਈ ੳ ਸ੍ਰੀ ਭਾਰਤ ਭੂਸਨ,ਲਖਵਿੰਦਰ ਸਿੰਘ ਢਿਲੋਂ, ਹਰਭਜਨ ਸਿੰਘ ਸੇਖੋ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬਟਾਲਾ, ਧੀਰਜ ਕੁਮਾਰ, ਬਲਜਿੰਦਰ ਸਿੰਘ, ਤਿਲਕ ਰਾਜ, ਅਮਿਤ ਸਰਮਾ, ਵਿਨੋਦ ਕੁਮਾਰ, ਹਰਦੀਪ ਸਿੰਘ, ਇਪਲ, ਜੋਤੀ ਸਰਮਾ, ਕ੍ਰਿਸਨ ਕੁਮਾਰ, ਅਮਨਦੀਪ ਕੌਰ ਗੋਖੂਵਾਲ, ਨਰਿੰਦਰ ਸਿੰਘ ਆਦਿ ਖੇਡ ਅਧਿਆਪਕ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply