Tuesday, September 29, 2026

ਭਾਈ ਘਨ੍ਹਈਆ ਜੀ ਮੱਲ੍ਹਮ ਪੱਟੀ ਦਿਵਸ ਮੌਕੇ ਕੁਸ਼ਟ ਰੋਗੀਆਂ ਦੀ ਕੀਤੀ ਮੱਲਮ ਪੱਟੀ

PPN2809201505ਅੰਮ੍ਰਿਤਸਰ, 28 ਸਤੰਬਰ (ਗੁਰਪ੍ਰੀਤ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਅੰਮ੍ਰਿਤਸਰ ਵੱਲੋਂ ਮਲ੍ਹੱਮ ਡੱਬੀ ਬਖ਼ਸ਼ਿਸ਼ ਦਿਵਸ ਮਨਾਉਣ ਦੇ ਮੌਕੇ ਤੇ ਕੁਸ਼ਟ ਰੋਗੀਆਂ ਦੀ ਮੱਲ੍ਹਮ ਪੱਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਸੁਸਾਇਟੀ ਵੱਲੋਂ ਕੁਸ਼ਟ ਰੋਗੀਆਂ ਅਤੇ ਗਰੀਬਾਂ ਨੂੰ ਕੰਬਲ ਵੰਡੇ ਗਏ।ਸੁਸਾਇਟੀ ਵਲੋਂ ਮੱਲ੍ਹਮ ਡੱਬੀ ਬਖਸ਼ਿਸ਼ ਦਿਵਸ ਨੂੰ ਸਮਰਪਿਤ ‘ਗੁਰਮਤਿ ਸਮਾਗਮ’ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਜੀਤ ਨਗਰ ਵਿਖੇ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਦੇ ਸਹਿਯੋਗ ਨਾਲ ਮਨਾਇਆ ਗਿਆ।  ਸਮਾਗਮ ਦੌਰਾਨ ਪੰਥ ਦੇ ਮਹਾਨ ਕਥਾਵਾਚਕ ਭਾਈ ਕ੍ਰਿਸ਼ਨ ਸਿੰਘ (ਸੰਤਨ ਕੀ ਕੁਟੀਆ) ਵੱਲੋਂ ਭਾਈ ਘਨ੍ਹਈਆ ਜੀ ਦੇ ਜੀਵਨ ਤੇ ਰੌਸ਼ਨੀ ਪਾਈ ਗਈ।ਉਨ੍ਹਾਂ ਕਿਹਾ ਕਿ ਇਸ ਸਮੇਂ ਵਿਸ਼ਵ ਭਰ ਵਿਚ ਭਾਈ ਘਨ੍ਹਈਆ ਜੀ ਦਾ ਆਦਰਸ਼ਕ ਸੁਨੇਹਾ ਪ੍ਰਚਾਰ ਕਰਨ ਦੀ ਲੋੜ ਹੈ।ਸਮਾਗਮ ਦੌਰਾਨ ਭਾਈ ਜਸਬੀਰ ਸਿੰਘ, ਭਾਈ ਸਤਬੀਰ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਬਲਜੀਤ ਸਿੰਘ ਅਤੇ ਸਾਥੀਆਂ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਭਾਈ ਮਨਜੀਤ ਸਿੰਘ ਚੇਅਰਮੈਨ ਨੇ ਸਮੂੰਹ ਸੰਗਤਾਂ ਅਤੇ ਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਸਮਾਗਮ ‘ਚ ਇੰਜ. ਦਰਸ਼ਨ ਸਿੰਘ ਚਾਨੀ ਪ੍ਰਧਾਨ, ਮੀਤ ਪ੍ਰਧਾਨ ਪਿ੍ਰੰ. ਬਲਜਿੰਦਰ ਸਿੰਘ, ਜਸਬੀਰ ਸਿੰਘ ਸੇਠੀ ਜਨਰਲ ਸਕੱਤਰ, ਸੁਰਿੰਦਰ ਸਿੰਘ ਵਿੱਤ ਸਕੱਤਰ, ਜੋਗਿੰਦਰ ਸਿੰਘ ਟੰਡਨ, ਪਵਨ ਕੁਮਾਰ, ਗੁਰਬਖ਼ਸ਼ ਸਿੰਘ ਬੱਗਾ, ਚਰਨਜੀਤ ਸਿੰਘ ਵਾਲੀਆ, ਡਾ. ਅਮਰੀਕ ਸਿੰਘ ਅਰੋੜਾ, ਰਣਬੀਰ ਸਿੰਘ ਰਾਣਾ, ਧਰਮਬੀਰ ਸਿੰਘ, ਗਿਆਨੀ ਚਰਨ ਸਿੰਘ ਜਾਇੰਟ ਸਕੱਤਰ, ਮੁਨੀ ਲਾਲ, ਹਰਬਚਨ ਸਿੰਘ ਆਦਿ ਹਾਜ਼ਰ ਸਨ।ਗੁਰੂ ਕਾ ਲੰਗਰ ਅਤੁੱਟ ਵਰਤਾਅਿਾ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply