Tuesday, September 29, 2026

ਭੱਲਾ ਕਾਲੋਨੀ ਵਿਖੇ ਧਾਰਮਿਕ ਸਮਾਰੌਹ ਦਾ ਕਰਵਾਇਆ

PPN2809201517

ਛੇਹਰਟਾ, 28 ਸਤੰਬਰ (ਸੁਖਬੀਰ ਖੁਰਮਨੀਆ) – ਛੇਹਰਟਾ ਸਥਿਤ ਭੱਲਾ ਕਾਲੋਨੀ ਵਿਖੇ ਪ੍ਰਧਾਨ ਮੰਗਲ ਸਿੰਘ ਤੇ ਨਰਿੰਦਰ ਸਿੰਘ ਨੌਨੀ ਦੀ ਅਗਵਾਈ ਹੇਠ ਇਕ ਧਾਰਮਿਕ ਸਮਾਰੌਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਗਾਇਣ ਕਰਕੇ ਨਿਹਾਲ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ‘ਤੇ ਰੈਡੀਐਂਟ ਰੌਜਿਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼ੁਕਲਾ ਸ਼ਰਮਾ, ਵਾਈਸ ਪ੍ਰਿੰ. ਮੀਨਾਕਸ਼ੀ ਸ਼ਰਮਾ, ਮੈਡਮ ਕਿਰਤੀ ਸ਼ਰਮਾ, ਦਮਨਪ੍ਰੀਤ ਕੌਰ, ਸ਼ਮਾ ਨੂੰ ਪ੍ਰਧਾਨ ਮੰਗਲ ਸਿੰਘ ਤੇ ਨਰਿੰਦਰ ਨੋਨੀ ਵਲੋਂ ਸਨਮਾਨ ਚਿੰਨ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੋਕੇ ਹਰਬੰਸ ਸਿੰਘ ਪ੍ਰਿੰਸ, ਧਰਮਿੰਦਰ ਸਿੰਘ ਬਿੱਟੂ, ਕੰਵਲਜੀਤ ਡੈਨੀ, ਬਾਬਾ ਮੱਖਣ ਸਿੰਘ, ਜਗਵਿੰਦਰ ਸਿੰਘ, ਅਮਰੀਕ ਸਿੰਘ, ਬਾਊ ਚੇਤਨ ਰਾਮਪਾਲ, ਪਰਮਜੀਤ ਪੰਮਾ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply