Friday, March 6, 2026

’ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਵਲੋਂ ਰਘਬੀਰ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ

ਸਿਡਨੀ (ਆਸਟਰੇਲੀਆ), 1 ਅਕਤੂਬਰ (ਗੁਰਚਰਨ ਕਾਹਲੋਂ) – ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਦੀ ਮਹੀਨਾਵਾਰ ਮੀਟਿੰਗ, ਗੁਰੂ ਨਾਨਕ ਪੰਜਾਬੀ ਸਕੂਲ ਗਲੈਨਵੁੱਡ ਵਿਖੇ ਕਲੱਬ ਦੇ ਪ੍ਰਧਾਨ ਗਿਆਨੀ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਵਿਚ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਗੁਰਚਰਨ ਕਾਹਲੋਂ, ਵਿੱਤ ਸਕੱਤਰ ਪੱਤਰਕਾਰ ਤੇਜਿੰਦਰ ਸਹਿਗਲ, ਸ਼ਾਮ ਕੁਮਾਰ, ਹਰਜੀਤ ਸੇਖੋਂ ਹਾਜਰ ਹੋਏ।ਮੀਟਿੰਗ ਦੌਰਾਨ ਸਰਬਸੰਮਤੀ ਨਾਲ਼ ਕੇਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਨਾਮਵਰ ਗਜ਼ਲਗੋ, ਸੁਲੱਖਣ ਸਰਹੱਦੀ ਜੀ ਦੀ ਧਰਮ ਪਤਨੀ, ਸਰਦਾਰਨੀ ਰਘਬੀਰ ਕੌਰ ਦੇ ਹੋਏ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ ਗਿਆ। ਸ਼ਾਇਰ ਸਰਹੱਦੀ ਦੇ ਦਾਮਾਦ, ਸਿਡਨੀ ਤੋ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਗੁਰਚਰਨ ਕਾਹਲੋਂ ਅਤੇ ਸਰਹੱਦੀ ਦੇ ਪੁੱਤਰ ਐਡੀਲੈਡ ਤੋਂ ਪੱਤਰਕਾਰ ਬਚਿੱਤਰ ਕੁਹਾੜ ਨਾਲ ਵੀ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਕਲੱਬ ਨੇ ਸ਼ੌਕ ਮਤਾ ਪਾਸ ਕੀਤਾ।ਸੁਰਗਵਾਸੀ ਰਘਬੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਪਰਵਾਰ ਵੱਲੋਂ ਰਖਾਏ ਗਏ ਸ੍ਰੀ ਅਖੰਡਪਾਠ ਦਾ ਭੋਗ, ਐਤਵਾਰ 4 ਅਕਤੂਬਰ ਨੂੰ, ਪਿੰਡ ਕੁਹਾੜ, ਜਿਲ੍ਹਾ ਗੁਰਦਾਸਪੁਰ ਵਿਖੇ ਬਾਅਦ ਦੁਪਹਿਰ ਪਵੇਗਾ।
ਪਿਛਲੇ ਦਿਨੀਂ ਮੰਤਰਾ ਹੋਟਲ ਪੈਰਾਮੈਟਾ ਵਿਖੇ ਅਜੋਕੀ ਪੱਤਰਕਾਰੀ ਅਤੇ ਪਰਵਾਸੀਆਂ ਦੇ ਭਖਦੇ ਮੁੱਦਿਆਂ ‘ਤੇ ਕਰਵਾਏ ਗਏ ਸੈਮੀਨਾਰ ਦਾ ਰੀਵਿਊ ਕੀਤਾ ਗਿਆ।ਇਸ ਸੈਮੀਨਾਰ ਦੀ ਸੰਪੂਰਨ ਸਫ਼ਲਤਾ ਦੀ ਭਰਪੂਰ ਸ਼ਲਾਘਾ ਕੀਤੀ ਗਈ।ਇਸ ਸੈਮੀਨਾਰ ਦੀ ਸਫ਼ਲਤਾ ਦਾ ਸੇਹਰਾ ਖਾਸ ਕਰਕੇ, ਕਲੱਬ ਦੇ ਜਨਰਲ ਸੈਟਰੀ ਦੇ ਸਿਰ ਹੈ, ਜਿਸ ਨੇ ਕਲੱਬ ਦੇ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ਼, ਇਸ ਪਲੇਠੇ ਸਮਾਗਮ ਨੂੰ ਏਨੀ ਸਫ਼ਲਤਾ ਨਾਲ਼ ਸਿਰੇ ਚੜ੍ਹਾਇਆ।ਭਵਿੱਖ ਵਿਚ ਅਜਿਹੇ ਸਮਾਗਮ ਕਰਨ ਦਾ ਅਹਿਦ ਵੀ ਕੀਤਾ ਗਿਆ।ਕਲੱਬ ਦੀ ਮੈਂਬਰਸ਼ਿਪ ਵਿਚ ਵਾਧਾ ਕਰਨ ਬਾਰੇ ਵੀ ਮਤਾ ਪਾਸ ਕੀਤਾ ਗਿਆ ਤਾਂ ਕਿ ਇਸ ਦਾ ਘੇਰਾ ਵਿਸ਼ਾਲ ਹੋਵੇ ਤੇ ਇਸ ਵਿਚ ਪੱਤਰਕਾਰੀ, ਸਾਹਿਤਕਾਰੀ ਆਦਿ ਖੇਤਰਾਂ ਵਿਚ ਵਰਨਣ ਯੋਗ ਯੋਗਦਾਨ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਜਾ ਸਕੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply