Wednesday, July 22, 2026

ਦੂਰਦਰਸ਼ਨ ਕਲਾਕਾਰ ਸਰਬਜੀਤ ਸਿੰਘ ਚੱਠਾ ਦਾ ਡੀ. ਏ ਵੀ ਸੰਸਥਾ ਵੱਲੋਂ ਸਨਮਾਨ

PPN0210201501ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਸਰਬਜੀਤ ਸਿੰਘ ਚੱਠਾ ਦਾ ਡੀ.ਏ. ਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬੀ ਮਾਸਟਰ ਦੀ ਅਸਾਮੀ ਦੇ ਚੱਠਾ ਸਕੂਲ ਵਿਖੇ ਸੇਵਾ ਨਿਭਾਉਣ ਦੇ ਨਾਲ-ਨਾਲ ਚੱਠਾ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਸਮਾਜਿਕ ਤੇ ਹਾਸਰਸ ਤੇ ਪ੍ਰੋਗਰਾਮਾਂ ਵਿਚ ਆਪਣਾ ਲੋਹਾ ਮਨਵਾ ਚੁੱਕੇ ਹਨ। ਇਸ ਤੋ ਇਲਾਵਾ ਸਿਖਿਆ ਵਿਭਾਗ ਪੰਜਾਬ ਵੱਲੋਂ ਖਾਸ ਕਰਕੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਕਰਵਾਈਆਂ ਜਾਦੀਆਂ ਸੱਭਿਆਚਰਕ ਗਤੀਵਿਧੀਆਂ ਵਿੱਚ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਦੇ ਹਨ।ਜਿਲ੍ਹਾ ਟੂਰਮਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਜਾਦੇ ਭੰਗੜਾ, ਗਿੱਧਾ, ਲੋਕ ਬੋਲੀਆਂ, ਸਕਿੱਟਾਂ ਦੇ ਮੁਕਾਬਲਿਆਂ ਵਿੱਚ ਵੀ ਸਰਬਜੀਤ ਸਿੰਘ ਚੱਠਾ ਦੀ ਅਹਿਮ ਭੂਮਿਕਾ ਹੁੰਦੀ ਹੈ, ਸਿਖਿਆ ਵਿਭਾਗ ਦਾ ਕੋਈ ਵੀ ਕੰਮ ਚੱਠਾ ਤੋਂ ਬਗੈਰ ਨੇਪਰੇ ਨਹੀ ਚੜ੍ਹਦਾ। ਇਸ ਤੋ ਇਲਾਵਾ ਅਧਿਆਪਨ ਕਿੱਤੇ ਵਿਚ ਵੀ ਆਪਣੇ ਵਿਸ਼ੇ ਨੂੰ ਸਮਰਪਿਤ ਹਨ।ਇਹਨਾ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਤੇ ਚੇਅਰਪਰਸਨ ਸ੍ਰੀ ਲਛਮਣ ਸਿੰਘ ਕੋਹਾੜਾ ਤੇ ਪ੍ਰਿੰਸੀਪਲ ਅੰਗਰੇਜ ਸਿੰਘ ਬੋਪਾਰਾਏ ਤੇ ਉਹਨਾਂ ਦੀ ਸਮੁੱਚੀ ਡੀ ਏ ਵੀ ਪ੍ਰਬੰਧਕੀ ਕਮੇਟੀ ਵੱਲੋ ਸਰਬਜੀਤ ਸਿੰਘ ਚੱਠਾ ਨੂੰ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਕਰਵਾਏ ਸਮਾਗਮ ਦੌਰਾਨ ਵਰਿੰਦਰ ਵਸ਼ਿਸ਼ਟ, ਪ੍ਰਿੰਸੀਪਲ ਕੁਲਵੰਤ ਸਿੰਘ, ਅਨਿਲ ਸ਼ਰਮਾ, ਰਜੀਵ ਅਰੋੜਾ, ਕੰਵਲਜੀਤ ਕੌਰ ਡੱਲਾ, ਵਰਿੰਦਰ ਸਿੰਘ ਰੰਧਾਵਾ, ਤਰਪਿੰਦਰਪਾਲ ਸਿੰਘ, ਸੁਮਨ ਬਾਲਾ, ਸਮੂਚੀ ਡੀ. ਏ. ਵੀ ਕਮੇਟੀ ਤੋ ਇਲਾਵਾ ਸਕੂਲ ਵਿਦਿਆਰਥੀ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply