ਸੰਦੌੜ, 2 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ, ਬੰਦੀ ਛੋੜ ਦਿਵਸ ਅਤੇ ਮਹਾਂਪੁਰਸ਼ਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਪਾਤਸਾਹੀ ਛੇਂਵੀ ਪਿੰਡ ਅਲੀਪੁਰ ਖਾਲਸਾ ਵਿਖੇ ਮਹਾਨ ਨਗਰ ਕੀਰਤਨ ਅਤੇ ਨਿਰੋਲ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪਤਾਸਾਹੀ ਛੇੰਵੀ ਦੇ ਮੁੱਖ ਸੇਵਾਦਾਰ ਭਾਈ ਮਨਪੀ੍ਰਤ ਸਿੰਘ ਖਾਲਸਾ ਨੇ ਦੱਸਿਆ ਕਿ ਨੋਜਵਾਨ ਸਭਾ, ਨਗਰ ਪੰਚਾਇਤ ਪਿੰਡ ਅਲੀਪੁਰ ਖਾਲਸਾ ਅਤੇ ਇਲਾਕੇ ਦੀ ਸੰਗਤ ਦੇ ਉਪਰਾਲੇ ਸਦਕਾ 27 ਸਤੰਬਰ ਤੋਂ ਸਾਹਿਬ ਸੀz ਗੁਰੁ ਗਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਆਰੰਭ ਕਰਵਾਏ ਗਏ ਹਨ, ਜਿਨਾਂ੍ਹ ਦੇ ਭੋਗ 16 ਅਕਤੂਬਰ ਨੂੰ ਪਾਏ ਜਾਣਗੇ।ਇਸ ਮਹਾਨ ਗੁਰਮਤਿ ਸਮਾਗਮ ਦੇ ਦੌਰਾਨ ਮਹਾਨ ਨਗਰ ਕੀਰਤਨ 4 ਅਕਤੂਬਰ ਨੂੰ ਸੁੰਦਰ ਪਾਲਕੀ ਵਿੱਚ ਸੁਸੋਭਿਤ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਪਾਤਸਾਹੀ ਛੇਵੀਂ ਤੋਂ ਅਰੰਭ ਹੋ ਕੇ ਪਿੰਡ ਅਲੀਪੁਰ, ਮਹਾਮਦਪੁਰ, ਕੁਠਾਲਾ, ਸੰਤ ਆਸ਼ਰਮ ਪੰਜਗਰਾਈਆਂ ਅਤੇ ਪਿੰਡ ਬਦੇਸਾ ਤੋਂ ਸਾਮ ਨੂੰ ਪਿੰਡ ਦੀਆਂ ਪ੍ਰਕਰਮਾਂ ਕਰਦਾ ਹੋਇਆ ਗੁਰਦੁਆਰਾ ਸਾਤਸਾਹੀ ਛੇਵੀਂ ਵਿਖੇ ਸਮਾਪਿਤ ਹੋਵੇਗਾ ਅਤੇ ਰਾਗੀ ਢਾਡੀ, ਬੈਂਡ ਪਾਰਟੀਆਂ, ਸਕੂਲੀ ਬੱਚੇ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੀ ਨਗਰ ਕੀਤਰਨ ਵਿੱਚ ਸਾਮਲ ਹੋਣਗੀਆਂ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media