Wednesday, October 14, 2026

 ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਸਾਰੇ ਸੰਤ ਮਹਾਤਮਾ ਸਤਿਕਾਰਯੋਗ – ਗਿ: ਇਕਬਾਲ ਸਿੰਘ

G. Iqbal Sਅੰਮ੍ਰਿਤਸਰ, 3 ਅਕਤੂਬਰ (ਗੁਰਪ੍ਰੀਤ ਸਿੰਘ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਨੇ ਕਿਹਾ ਕਿ ਜੋ ਸੰਤ ਮਹਾਤਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਹਿਤ ਪੰਜ ਤਖ਼ਤ ਸਾਹਿਬਾਨਾਂ ਨੂੰ ਸਮਰਪਿਤ ਹਨ, ਉਹਨਾਂ ਦਾ ਉਹ ਸਤਿਕਾਰ ਕਰਦੇ ਹਨ, ਪ੍ਰੰਤੂ ਜਿਹੜੇ ਆਪਣੇ-ਆਪ ਨੂੰ ਸੰਤ ਕਹਾਉਂਦੇ ਹਨ। ਪਰ ਤਖ਼ਤ ਸਾਹਿਬਾਨ ਅਤੇ ਪੰਥਕ ਫੈਸਲਿਆਂ ਦੀ ਵਿਰੋਧਤਾ ਕਰਦੇ ਹਨ, ਉਹਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਦੀ ਆੜ ਹੇਠ ਪੈਸੇ ਇਕੱਠੇ ਕਰਨ ਦਾ ਵਪਾਰ ਬਣਾਇਆ ਹੋਇਆ ਹੈ।ਉਨਾਂ ਕਿਹਾ ਕਿ ਬਾਕੀ ਸੰਪਰਦਾਇ ਦਮਦਮੀ ਟਕਸਾਲ ਡਿੰਡਰਾਂ ਮਹਿਤਾ, ਸੰਪਰਦਾਇ ਰਾੜਾ ਸਾਹਿਬ, ਨਾਨਕਸਰ ਅਤੇ ਸਾਰੇ ਹੀ ਕਾਰ-ਸੇਵਾ ਵਾਲੇ ਮਹਾਂਪੁਰਸ਼ ਅਤੇ ਟਕਸਾਲਾਂ ਸਤਿਕਾਰਯੋਗ ਹਨ, ਜੋ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਸਾਰੇ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply