Friday, March 20, 2026

ਗੁਰਦੁਆਰਾ ਰਾੜਾ ਸਾਹਿਬ ਦੇ ਕਮਰੇ ਵਿੱਚ ਹੋਏ ਕਤਲ ਵਿਅਕਤੀ ਦੀ ਸ਼ਨਾਖ਼ਤ ਹੋਈ

ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾਇਆ

PPN0310201509

PPN0310201510

ਅਹਿਮਦਗੜ੍ਹ (ਸੰਦੌੜ), 3 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਪੁਲਿਸ ਜ਼ਿਲ੍ਹਾ ਦਫ਼ਤਰ ਵਿਖੇ ਅੱਜ ਦੇਰ ਸ਼ਾਮ ਕਾਹਲੀ ਨਾਲ ਬੁਲਾਈ ਪ੍ਰੈਸ ਮੀਟਿੰਗ ਦੌਰਾਨ ਸ੍ਰੀ ਸਤਿੰਦਰਪਾਲ ਸਿੰਘ ਐਸ.ਪੀ. (ਆਈ) ਖੰਨਾ ਨੇ ਜਾਰੀ ਪ੍ਰੈਸ ਬਿਆਨ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ 29 ਸਤੰਬਰ 2015 ਨੂੰ ਰਣਧੀਰ ਸਿੰਘ ਪੁੱਤਰ ਤਾਰਾ ਸਿੰਘ ਕੌਮ ਜੱਟ ਵਾਸੀ ਵਾਰਡ ਨੰਬਰ 9 ਭਾਦਸੋ (ਥਾਣਾ ਭਾਦਸੋ) ਜਿਲ੍ਹਾ ਪਟਿਆਲਾ ਮੈਂਬਰ ਟਰੱਸਟ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਕਮਰਾ ਨੰਬਰ 80 ਦੇ ਬਾਹਰ ਲੱਗੇ ਕੂਲਰ ਵਿੱਚ ਇਕ ਨਾਮਲੂਮ ਵਿਅਕਤੀ ਦੀ ਲਾਸ਼ ਪਈ ਹੈ ਅਤੇ ਕਮਰਾ ਨੰਬਰ 76 ਵਿੱਚ ਬੈਡ ‘ਤੇ ਭਾਰੀ ਮਾਤਰਾ ਵਿੱਚ ਖੂਨ ਲੱਗਾ ਹੋਇਆ ਹੈ। ਕਮਰਾ ਨੰਬਰ 76 ਰਘਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਕੌਮ ਮਹਿਰਾ ਵਾਸੀ ਵਾਰਡ ਨੰਬਰ 01 ਤਹਿਸੀਲ ਰੋਡ ਜਗਰਾਓ ਦੇ ਨਾਂਅ ‘ਤੇ ਬੁੱਕ ਕਰਵਾਇਆ ਸੀ। ਰਘਵੀਰ ਸਿੰਘ ਨੇ ਆਪਣਾ ਆਈ. ਡੀ. ਪਰੂਫ ਵੋਟਰ ਕਾਰਡ ਦਿੱਤਾ ਸੀ। ਉਸ ਨਾਲ ਦੂਸਰਾ ਸਾਥੀ ਵਿਅਕਤੀ ਤਰਲੋਕ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਬੱਧਨੀ ਕਲ੍ਹਾਂ ਸੀ, ਜੋ ਤਰਲੋਕ ਸਿੰਘ ਨੇ ਆਪਣੇ ਹੋਰ ਸਾਥੀ ਨਾਲ ਮਿਲ ਕੇ ਇਸ ਨਾ-ਮਲੂਮ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਜਿਸ ‘ਤੇ ਮੁਕੱਦਮਾ ਨੰਬਰ 132/ 29.09.15 ਅ/ਧ 302, 34 ਭ/ਦ ਥਾਣਾ ਪਾਇਲ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ ਸ੍ਰੀ ਸਤਿੰਦਰਪਾਲ ਸਿੰਘ, ਪੁਲਿਸ ਕਪਤਾਨ (ਆਈ) ਖੰਨਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ (ਆਈ.ਪੀ.ਐਸ) ਸੀਨੀਅਰ ਪੁਲਿਸ ਕਪਤਾਨ ਖੰਨਾ ਵੱਲੋਂ ਦਿੱਤੇ ਗਏੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਕਤ ਮੁਕੱਦਮਾ ਦੀ ਤਫਤੀਸ਼ ਸ੍ਰੀ ਵਰਿੰਦਰਜੀਤ ਸਿੰਘ, ਉਪ ਪੁਲਿਸ ਕਪਤਾਨ ਪਾਇਲ ਦੀ ਸੁਪਰਵਿਜਨ ਹੇਠ ਥਾਣੇਦਾਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਪਾਇਲ ਅਤੇ ਥਾਣੇਦਾਰ ਦਵਿੰਦਰ ਸਿੰਘ ਥਾਣਾ ਪਾਇਲ ਸਮੇਤ ਇੰਚਾਰਜ ਸੀ. ਆਈ. ਏ ਸਟਾਫ ਖੰਨਾ ਵੱਲੋ ਡੂੰਘਾਈ ਅਤੇ ਵਿਗਿਆਨਕ ਢੰਗਾਂ ਨਾਲ ਕਰਦੇ ਹੋਏ ਲਾਸ਼ ਦੇ ਵਾਰਸਾਂ ਨੂੰੂ ਟਰੇਸ ਕਰਕੇ ਇਹ ਪਤਾ ਕੀਤਾ ਕਿ ਇਹ ਲਾਸ਼ ਰਘਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਗਰਾਓ ਦੀ ਹੀ ਹੈ ਅਤੇ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰਘਵੀਰ ਸਿੰਘ ਦਾ ਕਤਲ ਤਰਲੋਕ ਸਿੰਘ ਅਤੇ ਉਸਦੇ ਭਰਾ ਸੇਵਕ ਸਿੰਘ ਵਾਸੀਆਨ ਬੱਧਨੀ ਕਲ੍ਹਾਂ ਜਿਲ੍ਹਾ ਮੋਗਾ ਵੱਲੋਂ ਕੀਤਾ ਗਿਆ ਹੈ, ਕਿਉਕਿ ਮ੍ਰਿਤਕ ਰਘਵੀਰ ਸਿੰਘ ਗੁਰਦੁਆਰਾ ਛੇਂਵੀ ਪਾਤਸ਼ਾਹੀ ਚੱਕ ਭਾਈਕੇ ਰਾਏਕੋਟ ਦਾ ਮੁੱਖ ਸੇਵਾਦਾਰ ਬਨਣਾ ਚਾਹੁੰਦਾ ਸੀ, ਜੋ ਇਹੀ ਇੱਛਾ ਉਕਤ ਦੋਸ਼ੀ ਤਰਲੋਕ ਸਿੰਘ ਵੀ ਰੱਖਦਾ ਸੀ, ਜਿਸ ਕਰਕੇ ਤਰਲੋਕ ਸਿੰਘ ਅਤੇ ਉਸਦੇ ਭਰਾ ਨੇ ਮਿਲਕੇ ਰਘਵੀਰ ਸਿੰਘ ਦੀ ਗਰਦਨ ਕੱਟ ਕੇ ਕਤਲ ਕਰ ਦਿੱਤਾ ਅਤੇ ਉਸਦਾ ਸਿਰ ਆਪਣੇ ਨਾਲ ਲੈ ਗਏ ਤਾਂ ਜੋ ਲਾਸ਼ ਦੀ ਸ਼ਨਾਖਤ ਨਾ ਹੋ ਸਕੇ। ਦੋਸ਼ੀਆਨ ਤਰਲੋਕ ਸਿੰਘ ਤੇ ਸੇਵਕ ਸਿੰਘ ਮ੍ਰਿਤਕ ਰਘਵੀਰ ਸਿੰਘ ਦਾ ਕੱਟਿਆ ਹੋਇਆ ਸਿਰ ਅਤੇ ਮ੍ਰਿਤਕ ਦੀ ਗੱਡੀ ਬਲੈਰੋ ਨੰਬਰ ਪੀ.ਬੀ-08-ਏ.ਵਾਈ-7038 ਅਤੇ ਕਮਰਾ ਲੈਣ ਸਮੇਂ ਸ਼ਨਾਖਤ ਵੱਜੋਂ ਵਰਤਿਆ ਗਿਆ ਵੋਟਰ ਕਾਰਡ ਵੀ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਜਿਹਨਾਂ ਨੂੰ ਅੱਜ 01.10.15 ਨੂੰ ਥਾਣੇਦਾਰ ਦਵਿੰਦਰ ਸਿੰਘ ਥਾਣਾ ਪਾਇਲ ਵੱਲੋਂ ਗ੍ਰਿਫਤਾਰ ਕਰਕੇ ਮ੍ਰਿਤਕ ਰਘਵੀਰ ਸਿੰਘ ਦੀ ਬਲੈਰੋ ਗੱਡੀ ਪੀ.ਬੀ-08-ਏ.ਵਾਈ-7038, ਤੇਜ਼ਧਾਰ ਦਾਤਰ ਅਤੇ ਵੋਟਰ ਕਾਰਡ ਬ੍ਰਾਮਦ ਕੀਤਾ ਗਿਆ ਅਤੇ ਤਰਲੋਕ ਸਿੰਘ ਦੀ ਨਿਸ਼ਾਨਦੇਹੀ ‘ਤੇ ਰਘਵੀਰ ਸਿੰਘ ਦੀ ਕੱਟੀ ਹੋਈ ਗਰਦਨ ਜੋ ਉਹਨਾਂ ਨੇ ਰਾੜਾ ਸਾਹਿਬ ਨਹਿਰ ਵਿੱਚ ਸੁੱਟੀ ਸੀ ਨੂੰ ਵੀ ਬ੍ਰਾਮਦ ਕਰ ਲਿਆ ਗਿਆ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply