Wednesday, June 17, 2026

 ਕੇਂਦਰੀ ਹਲਕੇ ਦੀਆਂ ਮੁੱਖ ਸੜਕਾਂ ਤਾਰਕੋਲ ਨਾਲ ਬਣਾਉਣ ਦੇ ਕਾਰਜ ਦਾ ਚੁੱਘ ਵਲੋਂ ਸ਼ੁਭਆਰੰਭ

PPN0310201520

ਅੰਮ੍ਰਿਤਸਰ, 3 ਅਕੂਤੂਬਰ (ਗੁਰਚਰਨ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੀ ਵਾਰਡ 23 ਦੀਆਂ ਮੁੱਖ ਸੜਕਾਂ ਤਾਰਕੋਲ ਨਾਲ ਬਣਾਉਣ ਦੇ ਕਾਰਜ ਦਾ ਸ਼ੁਭਆਰੰਭ ਕੀਤਾ।ਇਸ ਸਮਾਰੋਹ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਤਰੂਣ ਚੁਘ ਨੇ ਕਿਹਾ ਕਿ ਕੇਂਦਰੀ ਹਲਕੇ ਦੀਆਂ ਵਾਰਡਾਂ ਵਿੱਚ ਉੱਚ ਕਵਾਲਿਟੀ ਦੀ ਤਾਰਕੋਲ ਨਾਲ ਸੜਕਾਂ ਬਣਨ ਦੇ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਵਾਹਨਾਂ ਨੂੰ ਸੜਕ ਟੁੱਟੀ ਫੁੱਟੀ ਹੋਣ ਦੇ ਕਾਰਨ ਆ ਰਹੀ ਮੁਸ਼ਕਿਲਾਂ ਤੋ ਨਿਜਾਤ ਮਿਲੇਗੀ।ਉਨ੍ਹਾਂ ਨੇ ਕਿਹਾ ਕਿ ਕੇਂਦਰੀ ਹਲਕੇ ਦੀ ਅੰਦਰੂਨੀ ਅਤੇ ਬਾਹਰੀ ਖੇਤਰਾਂ ਦੀ ਮੁੱਖ ਸਡਕਾਂ ਦੀ ਉਸਾਰੀ ਤਾਰਕੋਲ ਨਾਲ ਕਰਵਾ ਕਰ ਕੇਂਦਰੀ ਹਲਕੇ ਦੀ ਨੁਹਾਰ ਬਦਲੀ ਜਾਵੇਗੀ ।ਉਨ੍ਹਾਂ ਨੇ ਕਿਹਾ ਕਿ ਵਾਰਡ ਵਿੱਚ ਨਵੀਂ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕਾਰਜ, ਪੁਰਾਣੀ ਗਲ-ਸੜ ਚੁੱਕੀਆਂ ਪਾਣੀ ਦੀਆਂ ਪਾਇਪਾਂ ਨੂੰ ਬਦਲਣ, ਸੀ. ਸੀ. ਫਲੋਰਿੰਗ ਕੰਮ, ਕੂੜਾ ਲਿਫਟਿੰਗ ਆਦਿ ਕਾਰਜ ਕਰਵਾਏ ਜਾ ਰਹੇ ਹੈ।ਇਸ ਮੌਕੇ ਜਿਲਾ ਭਾਜਪਾ ਐਸ.ਸੀ. ਮੋਰਚੇ ਦੇ ਪ੍ਰਧਾਨ ਲਵਿੰਦਰ ਬੰਟੀ, ਕੋਂਸਲਰ ਬਿੰਦੁ ਬਾਲਾ, ਮੀਡਿਆ ਪ੍ਰਮੁੱਖ ਗੌਰਵ ਮਹਾਜਨ, ਮੰਡਲ ਪ੍ਰਧਾਨ ਹਰਸ਼ ਖੰਨਾ, ਦਵਿੰਦਰ ਸ਼ਰਮਾ,ਦਵਿੰਦਰ ਬੋਬੀ, ਬਬਲੂ ਮਹਾਜਨ, ਕੈਲਾਸ਼ ਕਿੰਗ, ਅਸ਼ੋਕ ਮਹਾਜਨ, ਆਸ਼ਾ ਰਾਜਪੁਤ, ਕੈਲਾਸ਼ ਸ਼ਰਮਾ, ਵਿਕਰਮ, ਬੰਸੀ ਲਾਲ, ਯੋਗੇਸ਼ ਖੰਨਾ, ਗੌਰਵ ਭਾਟੀਆ ਆਦਿ ਮੌਜੁਦ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply