
ਸੰਦੌੜ, 4 ਅਕਤੂਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸਿੰਘ ਸਭਾ ਪਿੰਡ ਬਿਸਨਗੜ੍ਹ (ਬਈਏਵਾਲ) ਵਿਖੇ ਭਾਈ ਦਯਾ ਸਿੰਘ ਜੀ ਗੁਰਮਤਿ ਪ੍ਰਚਾਰ ਟਰੱਸਟ ਲੋਹਟਬੱਦੀ ਦੀ ਅਗਵਾਈ ਵਿੱਚ ਇਲਾਕੇ ਭਰ ਦੇ 150 ਦੇ ਕਰੀਬ ਸਾਲਾਨਾ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਸਾਹਿਬ ਸੀz ਗੁਰੁ ਗਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਕਰਕੇ ਸੁਰੂ ਕੀਤੇ ਗਏ ਗੁਰਮਿਤ ਸਮਾਗਮ ਵਿੱਚ ਵੱਖ ਵੱਖ ਪਿੰਡਾਂ ਦੇ ਬੱਚਿਆਂ ਨੂੰ ਵੱਖ ਵੱਖ ਕੈਟਾਗਿਰੀਆਂ ਪਹਿਲੀ ਕੈਟਾਗਿਰੀ ਤੋ ਛੇਵੀਂ ਕੈਟਾਗਿਰੀ ਤੱਕ ਭਾਗਾਂ ਵਿੱਚ ਵੰਡ ਕੇ ਪਹਿਲੀ ਪਤਾਸਾਹੀ ਗੁਰੁ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਤਾਸਾਹ ਸੀz ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਸਾਹਿਬ ਸੀz ਗੁਰੁ ਗਰੰਥ ਸਾਹਿਬ ਜੀ ਵਿੱਚ ਰਚਤ ਗੁਰਬਾਣੀ ਜਪਜੀ ਸਾਹਿਬ ਤੋਂ ਇਲਾਵਾ ਵੱਖ ਵੱਖ ਭਗਤ ਦੀਆਂ ਬਾਣੀਆਂ ਦੇ ਕੰਠ ਮੁਕਾਬਲੇ ਕਰਵਾਏ ਗਏ।ਇਸ ਮੋਕੇ ਜੁਬਾਨੀ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਆਏ ਬੱਚਿਆਂ ਨੂੰ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਮਕੋਰ ਸਿੰਘ ਨੇ ਭਾਈ ਦਿਯਾ ਸਿੰਘ ਜੀ ਗੁਰਮਤਿ ਪ੍ਰਚਾਰ ਟਰੱਸਟ ਲੋਹਟਬੱਦੀ ਦੇ ਆਏ ਸਾਰੇ ਮੈਂਬਰਾਂ ਦਾ ਸਤਿਕਾਰ ਸਾਹਿਤ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਦੇ ਰਿਣੀ ਹਨ ਜਿਨਾਂ ਨੇ ਅੱਜ ਦੇ ਕਲਯੁੱਗੀ ਸਮੇਂ ਵਿੱਚ ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜਨ ਦਾ ਜੋ ਬੀੜਾ ਚੱਕਿਆ ਹੈ ।ਇਸ ਸਮੇਂ ਭਾਈ ਦਯਾ ਸਿੰਘ ਜੀ ਟਰੱਸਟ ਦੇ ਚੇਅਰਮੈਨ ਦਰਬਾਰਾ ਸਿੰਘ ਲੋਹਟਬੱਦੀ, ਚਰਨਜੀਤ ਸਿੰਘ, ਭਾਈ ਅਮਰਜੀਤ ਸਿੰਘ, ਪ੍ਰਧਾਨ ਚਮਕੋਰ ਸਿੰਘ, ਸੂਬੇਦਾਰ ਨਿਰਮਲ ਸਿੰਘ ਕਮੇਟੀ ਮੈਂਬਰ,ਕੁਲਵੰਤ ਸਿੰਘ,ਹੈੱਡ ਗਰੰਥੀ ਅਵਤਾਰ ਸਿੰਘ, ਸੁਰਜੀਤ ਸਿੰਘ, ਤਾਰਾ ਸਿੰਘ, ਕੁਲਦੀਪ ਸਿੰਘ ਸਾਬਾ ਪ੍ਰਧਾਨ, ਜਰਨੈਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੇਵਾਦਰ ਹਾਜਰ ਸਨ।ਇਸ ਗੁਰਮਤਿ ਸਮਾਗਮ ਵਿੱਚ ਮਾਸਟਰ ਅੰਮ੍ਰਿਤਪਾਲ ਸਿੰਘ ਨੇ ਸਟੇਜ ਸੈਕਟਰੀ ਦੀ ਅਹਿਮ ਭੂਮਿਕਾ ਨਿਭਾਈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media