Friday, March 20, 2026

ਬਠਿੰਡਾ ਵਿੱਚ 2 ਰੋਜਾ ਜਿਲ੍ਹਾ ਪੱਧਰ ਮਹਿਲਾ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਜਿਲ੍ਹਾ ਖੇਡ ਅਫਸਰ ਸਰੋਜ ਧੀਮਾਨ ਨੇ ਕੀਤਾ ਜੇਤੂ ਟੀਮਾਂ ਨੂੰ ਸਨਮਾਨਿਤ

PPN0610201501ਬਠਿੰਡਾ, 5 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ – ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2015-16 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਜੀ ਦੀ ਰਹਿਨੁਮਾਈ ਹੇਠ 2 ਰੋਜਾ ਜਿਲ੍ਹਾ ਪੱਧਰੀ ਮਹਿਲਾ ਖੇਡਾਂ ਅੰਡਰ-25 ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ। ਇਸ 2 ਰੋਜਾ ਜਿਲ੍ਹਾ ਪੱਧਰੀ ਮਹਿਲਾ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਜਿਲ੍ਹਾ ਸਪੋਰਟਸ ਅਫਸਰ ਮੈਡਮ ਸਰੋਜ ਧੀਮਾਨ ਜੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਮਨਜਿੰਦਰ ਸਿੰਘ ਫੁਟਬਾਲ ਕੋਚ ਖੇਡ ਵਿਭਾਗ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਉਪਰੰਤ ਜਿਲ੍ਹਾ ਖੇਡ ਅਫਸਰ ਸ਼੍ਰੀਮਤੀ ਸਰੋਜ ਧੀਮਾਨ ਜੀ ਨੇ ਜੇਤੂ ਟੀਮਾਂ ਨੂੰ ਮੈਡਲ ਅਤੇ ਸਰਟੀਫੀੇਕੇਟ ਦੇ ਕੇ ਖਿਡਾਰਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਿਲ੍ਹਾ ਖੇਡ ਅਫਸਰ ਸ਼੍ਰੀਮਤੀ ਸਰੋਜ ਧੀਮਾਨ ਜੀ ਨੇ ਖਿਡਾਰੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡ ਵਿਭਾਗ, ਪੰਜਾਬ ਸਰਕਾਰ ਵੱਲੋਂ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਰਾਹੀਂ ਅੰਡਰ 25 ਵੂਮੈਨ ਗੇਮਜ ਦੇ ਵੱਖ ਵੱਖ ਗੇਮਾਂ ਦੇ ਟੂਰਨਾਂਮੈਂਟ ਆਯੋਜਿਤ ਕੀਤੇ ਗਏ ਹਨ ਅਤੇ ਬਠਿੰਡਾ ਜਿਲ੍ਹੇ ਦੇ ਖਿਡਾਰੀਆਂ ਨੂੰ ਗੇਮਾਂ ਪ੍ਰਤੀ ਜੋ ਉਤਸ਼ਾਹਿਤ ਪਾਇਆ ਜਾ ਰਿਹਾ ਹੈ।
ਇਸ ਟੂਰਨਾਂਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਫਾਈਨਲ ਮੁਕਾਬਲਿਆਂ ਵਿਚ 100 ਮੀਟਰ ਰੇਸ ਵਿਚ ਜਸਪ੍ਰੀਤ ਭਾਈਰੂਪਾ ਨੇ ਪਹਿਲਾ, ਮੋਨਿਕਾ ਘੁੱਦਾ ਨੇ ਦੂਸਰਾ ਅਤੇ ਅਮਨਦੀਪ ਕੌਰ ਘੁੱਦਾ ਨੇ ਤੀਸਰਾ ਸਥਾਨ ਲਿਆ। 400 ਮੀਟਰ ਰੇਸ ਵਿਚ ਵੀਰਪਾਲ ਕੌਰ ਭਾਈਰੂਪਾ ਨੇ ਪਹਿਲਾ, ਖੁਸ਼ਦੀਪ ਕੌਰ ਘੁੱਦਾ ਨੇ ਦੂਸਰਾ ਅਤੇ ਗੁੱਗ ਕੌਰ ਘੁੱਦਾ ਨੇ ਤੀਸਰਾ ਸਥਾਨ ਲਿਆ। 800 ਮੀਟਰ ਰੇਸ ਵਿਚ ਪ੍ਰਭਜੋਤ ਕੌਰ ਘੁੱਦਾ ਨੇ ਪਹਿਲਾ, ਗੁੱਡੀ ਕੌਰ ਤਲਵੰਡੀ ਸਾਬੋ ਨੇ ਦੂਸਰਾ ਅਤੇ ਭਾਰਤੀ ਰਾਮਪੁਰਾ ਨੇ ਤੀਸਰਾ ਸਥਾਨ ਲਿਆ। 1500 ਮੀਟਰ ਰੇਸ ਵਿਚ ਰਾਜਵਿੰਦਰ ਕੌਰ ਭਾਈਰੂਪਾ ਨੇ ਪਹਿਲਾ, ਪੂਜਾ ਕੁਮਾਰੀ ਘੁੱਦਾ ਨੇ ਦੂਸਰਾ ਅਤੇ ਪ੍ਰਭਜੋਤ ਕੌਰ ਘੁੱਦਾ ਨੇ ਤੀਸਰਾ ਸਥਾਨ ਲਿਆ। 3000 ਮੀਟਰ ਰੇਸ ਵਿਚ ਰਾਜਵਿੰਦਰ ਕੌਰ ਭਾਈਰੂਪਾ ਨੇ ਪਹਿਲਾ, ਪੂਜਾ ਕੁਮਾਰੀ ਘੁੱਦਾ ਨੇ ਦੂਸਰਾ ਅਤੇ ਸਿਮਰਜੀਤ ਕੌਰ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ। ਹਾਈ ਜੰਪ ਵਿਚ ਖੁਸ਼ਪ੍ਰੀਤ ਕੌਰ ਘੁੱਦਾ ਨੇ ਪਹਿਲਾ, ਰਾਜਵੀਰ ਕੌਰ ਅਕਲੀ ਨੇ ਦੂਸਰਾ ਅਤੇ ਸਿਮਰਜੀਤ ਕੌਰ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ। ਲੌਂਗ ਜੰਪ ਵਿਚ ਗੁਰਦੀਪ ਕੌਰ ਘੁੱਦਾ ਨੇ ਪਹਿਲਾ, ਸੁਖਪ੍ਰੀਤ ਕੌਰ ਘੁੱਦਾ ਨੇ ਦੂਸਰਾ ਅਤੇ ਲਵਪ੍ਰੀਤ ਕੌਰ ਅਕਲੀਆ ਨੇ ਤੀਸਰਾ ਸਥਾਨ ਲਿਆ। ਸ਼ਾਰਟ ਪੁੱਟ ਵਿਚ ਪੁਨੀਤਇੰਦਰ ਕੌਰ ਘੁੱਦਾ ਨੇ ਪਹਿਲਾ, ਹਰਮਨ ਸਿੱਧੂ ਬਠਿੰਡਾ ਨੇ ਦੂਸਰਾ ਅਤੇ ਰਮਨਦੀਪ ਕੌਰ ਬਠਿੰਡਾ ਨੇ ਤੀਸਰਾ ਸਥਾਨ ਲਿਆ। ਡਿਸਕਸ ਥ੍ਰੋ ਵਿਚ ਜਸਨਪ੍ਰੀਤ ਕੌਰ ਬਠਿੰਡਾ ਨੇ ਪਹਿਲਾ, ਸਿਕਸਾ ਸਰਮਾਂ ਬਠਿੰਡਾ ਨੇ ਦੂਸਰਾ ਅਤੇ ਸੁਖਮਨਦੀਪ ਕੌਰ ਬਠਿੰਡਾ ਨੇ ਤੀਸਰਾ ਸਥਾਨ ਲਿਆ। 100 ਮੀਟਰ ਹਰਡਲਜ ਵਿਚ ਜਸਪ੍ਰੀਤ ਕੌਰ ਭਾਈਰੂਪਾ ਨੇ ਪਹਿਲਾ, ਗੁਰਦੀਪ ਕੌਰ ਘੁੱਦਾ ਨੇ ਦੂਸਰਾ ਅਤੇ ਪਰਮਿੰਦਰ ਕੌਰ ਭਾਈਰੂਪਾ ਨੇ ਤੀਸਰਾ ਸਥਾਨ ਲਿਆ। 400 ਮੀਟਰ ਹਰਡਲਜ ਵਿਚ ਵੀਰਪਾਲ ਕੌਰ ਭਾਈਰੂਪਾ ਨੇ ਪਹਿਲਾ, ਪੂਜਾ ਰਾਣੀ ਭਾਈਰੂਪਾ ਨੇ ਦੂਸਰਾ ਅਤੇ ਅਨਮੋਲਪ੍ਰੀਤ ਕੌਰ ਭਾਈਰੂਪਾ ਨੇ ਤੀਸਰਾ ਸਥਾਨ ਲਿਆ।
ਟੀਮ ਗੇਮ ਵਿਚ ਬਾਸਕਟਬਲ ਵਿਚ ਰਾਜਿੰਦਰਾ ਕਾਲਜ ਬਠਿੰਡਾ ਨੇ ਪਹਿਲਾ, ਫਤਹਿ ਗਰੁੱਪ ਰਾਮਪੁਰਾ ਨੇ ਦੂਸਰਾ ਅਤੇ ਖਾਲਸਾ ਸਕੂਲ ਬਠਿੰਡਾ ਨੇ ਤੀਸਰਾ ਸਥਾਨ ਲਿਆ। ਬੈਡਮਿੰਟਨ ਵਿਚ ਭਾਰਤੀਆ ਮਾਡਲ ਸਕੂਲ ਰਾਮਪੁਰਾ ਨੇ ਪਹਿਲਾ, ਲਾਰਡ ਰਾਮਾਂ ਸਕੂਲ ਨੇ ਦੂਸਰਾ ਅਤੇ ਫਤਹਿ ਗਰੁੱਪ ਰਾਮਪੁਰਾ ਨੇ ਤੀਸਰਾ ਸਥਾਨ ਲਿਆ। ਹੈਂਡਬਾਲ ਵਿਚ ਸਰਕਾਰੀ ਸਕੂਲ ਭੋਖੜਾ ਨੇ ਪਹਿਲਾ, ਸਰਕਾਰੀ ਸਕੂਲ ਰਾਮਸਰਾਂ ਨੇ ਦੂਸਰਾ ਅਤੇ ਸਰਕਾਰੀ ਸਕੂਲ ਬੀੜ੍ਹ ਬਹ੍ਰਿਮਣ ਨੇ ਤੀਸਰਾ ਸਥਾਨ ਲਿਆ। ਹਕੀ ਵਿਚ ਹਾਕੀ ਕੋਚਿੰਗ ਸੈਂਟਰ ਬਠਿੰਡਾ ਨੇ ਪਹਿਲਾ, ਗੋਰਮਿੰਟ ਗਰਲਜ ਸਕੂਲ ਬਠਿੰਡਾ ਨੇ ਦੂਸਰਾ ਅਤੇ ਡੀ.ਐਮ.ਸਕੂਲ ਕਰਾੜਵਾਲਾ ਨੇ ਤੀਸਰਾ ਸਥਾਨ ਲਿਆ। ਜਿਮਨਾਸਟਿਕ ਵਿਚ ਸਰਕਾਰੀ ਸਕੂਲ ਮਲੂਕਾ ਨੇ ਪਹਿਲਾ, ਸਿਵਾਲਿਕ ਸਕੂਲ ਲਹਿਰਾ ਮੁਹੱਬਤ ਨੇ ਦੂਸਰਾ ਅਤੇ ਸਰਕਾਰੀ ਸਕੂਲ ਲਹਿਰਾ ਖਾਨਾ ਨੇ ਤੀਸਰਾ ਸਥਾਨ ਲਿਆ। ਖੋਹ ਖੋਹ ਵਿਚ ਸਰਕਾਰੀ ਸਕੂਲ ਮਲਕਾਣਾ ਨੇ ਪਹਿਲਾ, ਪਿੰਡ ਮਲਕਾਣਾ ਨੇ ਦੂਸਰਾ ਅਤੇ ਸਹੀਦ ਬਾਬਾ ਜੋਰਾਵਰ ਸਿੰਘ ਜੋਧਪੁਰ ਪਾਖਰ ਨੇ ਤੀਸਰਾ ਸਥਾਨ ਲਿਆ। ਲਾਅਨ ਟੈਨਿਸ ਵਿਚ ਭਾਰਤੀਆ ਮਾਡਲ ਸਕੂਲ ਰਾਮਪੁਰਾ ਨੇ ਪਹਿਲਾ, ਐਮ.ਐਸ.ਡੀ ਸਕੂਲ ਬਠਿੰਡਾ ਨੇ ਦੂਸਰਾ ਅਤੇ ਦਿੱਲੀ ਪਬਲਿਕ ਸਕੂਲ ਬਠਿੰਡਾ ਨੇ ਤੀਸਰਾ ਸਥਾਨ ਲਿਆ। ਟੇਬਲ ਟੈਨਿਸ ਵਿਚ ਭਾਰਤੀਆ ਮਾਡਲ ਸਕੂਲ ਰਾਮਪੁਰਾ ਨੇ ਪਹਿਲਾ, ਐਮ.ਐਸ.ਡੀ ਸਕੂਲ ਬਠਿੰਡਾ ਨੇ ਦੂਸਰਾ ਸਥਾਨ ਲਿਆ। ਵਾਲੀਬਾਲ ਵਿਚ ਫਤਹਿ ਕਾਲਜ ਰਾਮਪੁਰਾ ਨੇ ਪਹਿਲਾ, ਮੰਡੀ ਕਲ੍ਹਾਂ ਨੇ ਦੂਸਰਾ ਸਥਾਨ ਅਤੇ ਸਪੋਰਟਸ ਸਕੂਲ ਘੁੱਦਾ ਨੇ ਤੀਸਰਾ ਸਥਾਨ ਲਿਆ।
ਤੈਰਾਕੀ ਗੇਮ ਵਿਚ 100ਮੀਟਰ ਫਰੀ ਵਿਚ ਸਿਮਰਨ ਸ਼ਰਮਾਂ ਬਠਿੰਡਾ ਨੇ ਪਹਿਲਾ, ਬੰਧਨਜੀਤ ਕੌਰ ਨੇ ਦੂਸਰਾ ਅਤੇ ਪ੍ਰਿਯੰਕਾ ਨੇ ਤੀਸਰਾ ਸਥਾਨ ਲਿਆ। 200 ਮੀਟਰ ਫਰੀ ਵਿਚ ਬੰਧਨਜੀਤ ਕੌਰ ਨੇ ਪਹਿਲਾ, ਨੈਨਸੀ ਨੇ ਦੂਸਰਾ ਅਤੇ ਅਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਲਿਆ। 100 ਮੀਟਰ ਬੈਕ ਸਟਰਾਪ ਵਿਚ ਅਵਨੂਰ ਬਰਾੜ ਨੇ ਪਹਿਲਾ, ਬੰਧਨਜੀਤ ਕੌਰ ਨੇ ਦੂਸਰਾ ਅਤੇ ਅਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਲਿਆ। 100 ਮੀਟਰ ਬਟਰ ਬਲਾਈ ਵਿਚ ਸਿਮਰਨ ਸਰਮਾਂ ਨੇ ਪਹਿਲਾ, ਮਾਨਸੀ ਨੇ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਲਿਆ। ਇਸ ਟੂਰਨਾਂਮੈਂਟ ਦੀ ਆਲ ਓਵਰ ਟਰਾਫੀ ਸੰਗਤ ਬਲਾਕ ਦੀ ਝੋਲੀ ਵਿਚ ਪਈ। ਜਿਲ੍ਹਾ ਖੇਡ ਅਫਸਰ ਮੈਡਮ ਸਰੋਜ ਧੀਮਾਨ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰ ਪੇਂਡੂ ਟੂਰਨਾਂਮੈਂਟ ਦੇ ਕੰਪੀਟੀਸ਼ਨ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਸਟੇਟ ਪੱਧਰ ਦੇ ਕੰਪੀਟੀਸ਼ਨ ਵਿਚ ਭਾਗ ਲੈਣਗੇਂ।  ਇਸ ਮੌਕੇ ਸੁਨੀਲ ਕੁਮਾਰ ਸਿੰਗਲਾ ਸੀਨੀਅਰ ਸਹਾਇਕ ਖੇਡ ਵਿਭਾਗ ਪੰਜਾਬ, ਨਰਿੰਦਰ ਢਿੱਲੋਂ ਸਟੈਨੋ ਖੇਡ ਵਿਭਾਗ ਪੰਜਾਬ, ਅਜੇ ਗਰਗ ਕਲਰਕ, ਬਲਵਿੰਦਰ ਸਿੰਘ ਸੀਨੀਅਰ ਤੈਰਾਕੀ ਕੋਚ, ਮਨਜਿੰਦਰ ਸਿੰਘ ਫੁਟਬਾਲ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਸੁਖਜੀਤ ਕੌਰ ਅਥਲੈਟਿਕਸ ਕੋਚ, ਮਨਪ੍ਰੀਤ ਕੌਰ ਵਾਲੀਬਾਲ ਕੋਚ, ਰਾਜਵੰਤ ਸਿੰਘ ਹਾਕੀ ਕੋਚ, ਅਵਤਾਰ ਸਿੰਘ ਹਾਕੀ ਕੋਚ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply