ਛੇਹਰਟਾ, 5 ਅਕਤੂਬਰ (ਸੁਖਬੀਰ ਖੁਰਮਨੀਆ) – ਵੱਧ ਰਹੀ ਮਹਿੰਗਾਈ ਨੂੰ ਰੋਕਣ ਵਿੱਚ ਨਾਕਾਮ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਰੋਧ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਸੱਦੇ ਉੱਤੇ ਕਾ: ਅਮਰਜੀਤ ਸਿੰਘ ਆਸਲ ਦੀ ਅਗਵਾਈ ਹੇਂਠ ਛੇਹਰਟਾ ਵਿਖੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।ਇਸ ਸਮੇਂ ਸਰਪੰਚ ਗੁਰਨਾਮ ਕੌਰ ਜੋ ਕਿ ਅਕਾਲੀ ਦਲ ਵਿਚ ਸ਼ਾਮਿਲ ਹੈ ਨੇ ਵੀ ਆਪਣੀ ਹੀ ਸਰਕਾਰ ਅਕਾਲੀ ਭਾਜਪਾ ਖਿਲਾਫ ਮਹਿੰਗਾਈ ਨੂੰ ਲੈ ਕੇ ਨਾਅਰੇਬਾਜੀ ਕੀਤੀ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਹੈ।ਇਸ ਮੋਕੇ ਆਂਸਲ ਨੇ ਕਿਹਾ ਕਿ ਮਹਿੰਗਾਈ ਵੱਧਣ ਦਾ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਾਰਪੋਰੇਸ਼ਟ ਪੱਖੀ ਨੀਤੀਆਂ ਹਨ ਇਨ੍ਹਾਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਹੀ ਅਨਾਜ ਦੀ ਸੰਭਾਲ ਨਹੀਂ ਹੋ ਰਹੀ।ਉਨ੍ਹਾਂ ਕਿਹਾ ਕਿ ਜਦੋਂ ਤੋਂ ਸੰਸਾਰ ਵਪਾਰ ਸੰਗਠਨ ਦੇ ਸੰਸਾਰੀਕਰਨ ਦੇ ਨਿਯਮਾਂ ਨੂੰ ਲਾਗੂ ਕੀਤਾ ਗਿਆ ਹੈ ਖੁਰਾਕੀ ਵਸਤਾਂ ਦਾ ਕੰਟਰੋਲ ਕਾਰਪੋਰੇਟ ਘਰਾਣਿਆਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਕੋਲ ਚਲਾ ਗਿਆ ਹੈ। ਵੱੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀਆਂ ਜਿਨਸਾਂ ਦੇ ਠੀਕ ਰੇਟ ਨਹੀਂ ਦਿੱਤੇ ਜਾ ਰਹੇ, ਜਿਸ ਕਰਕੇ ਗਰੀਬ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਅਰਸੇ ਵਿੱਚ ਤਿੰਨ ਲੱਖ ਤੋਂ ਵੱਧ ਕਿਸਾਨ ਖੁਦਕਸ਼ੀਆਂ ਕਰ ਚੁਕੇ ਹਨ ਪਰ ਸਰਕਾਰਾਂ ਨੂੰ ਇਨ੍ਹਾਂ ਦੀ ਕੋਈ ਪਰਵਾਹ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰਰ ਸਰਕਾਰਾਂ ਨੇ ਮਹਿੰਗਾਈ ਨੂੰ ਨਾਂ ਰੋਕਿਆ ਤਾਂ ਕਮਿਊਨਿਸਟ ਪਾਰਟੀ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਕਰੇਗੀ। ਇਸ ਮੋਕੇ ਗਿਆਨੀ ਗੁਰਦੀਪ ਸਿੰਘ, ਕਾ: ਬ੍ਰਹਮਦੇਵ ਸ਼ਰਮਾ, ਕਾ: ਵਿਜੈ ਕੁਮਾਰ, ਕਾ: ਬਲਦੇਵ ਸਿੰਘ ਵੇਰਕਾ, ਅਕਾਲੀ ਸਰਪੰਚ ਬੀਬੀ ਗੁਰਨਾਮ ਕੌਰ, ਕਾ: ਦਸਵਿੰਦਰ ਕੌਰ, ਕਾ: ਮੋਹਨ ਲਾਲ, ਕਾ: ਪਰਮਜੀਤ ਸਿੰਘ, ਕਾ: ਚਰਨ ਦਾਸ, ਮਾਸਟਰ ਮੁਲਖ ਰਾਜ, ਕਾ: ਰਾਕੇਸ਼ ਹਾਂਡਾ, ਕਾ: ਦਲਬੀਰ ਸਿੰਘ, ਕਾ: ਬਲਬੀਰ ਸਿੰਘ ਮੂਧਲ ਆਦਿ ਵੀ ਹਾਜਰ ਸਨ
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media