ਬਟਾਲਾ 7 ਅਕੂਤਰ (ਨਰਿੰਦਰ ਬਰਨਾਲ)- ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ. ਸੀ ਵਿੰਗ ਦੇ ਪੰਜਾਬ ਪ੍ਰਧਾਨ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਹਰੇਕ ਜਿਲੇ ਵਿਚ ਪਾਰਟੀ ਪ੍ਰਤੀ ਮੇਹਨਤੀ ਵਰਕਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਜਾ ਰਹੀਆਂ ਹਨ।ਇਸੇ ਤਹਿਤ ਜਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਜਿਲ੍ਹੇ ਦੀਆਂ ਕੀਤੀਆਂ ਗਈਆਂ ਨਿਯੁੱਕਤੀਆਂ ਵਿੱਚ ਐਸ. ਸੀ ਵਿੰਗ ਮਾਝਾ ਦੇ ਪ੍ਰਧਾਨ ਪ੍ਰਗਟ ਸਿੰਘ ਬਨਵਾਲੀਪੁਰ ਅਤੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ. ਸੀ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੂੰ ਨਿਯੁੱਕਤ ਕੀਤਾ ਗਿਆ।ਇਸ ਸਮੇਂ ਸ. ਉਮਰਪੁਰਾ ਨੇ ਆਖਿਆ ਕਿ ਪਾਰਟੀ ਨੇ ਜੋ ਜਿੰਮੇਵਾਰੀ ਦਿੱਤੀ ਹੈ।ਉਸ ਨੂੰ ਪੁੂਰੀ ਤਨਦੇਹੀ ਨਾਲ ਨਿਭਾਵੇਗਾ।ਉਨਾਂ ਹਲਕਾ ਇੰਚਾਰਜ਼ ਬਟਾਲਾ ਸ. ਲਖਬੀਰ ਸਿੰਘ ਲੋਧੀਨੰਗਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ 2017 ਦੀਆਂ ਚੋਣਾਂ ਵਿੱਚ ਫਿਰ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਸਮੁੱਚਾ ਐਸ. ਸੀ. ਵਿੰਗ ਸ. ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨਾ ਵਾਂਗ ਖੜਾ ਰਹੇਗਾ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਬਾਬਾ ਨਿਸ਼ਾਨ ਸਿੰਘ ਚੋਧਰਪੁਰਾ, ਸੁੱਚਾ ਸਿੰਘ ਰੰਧਾਵਾ ਅਤੇ ਉਹਨਾਂ ਦੀ ਆਟੋ ਯੂਨੀਅਨ ਦੇ ਸਮੂਹ ਮੈਂਬਰ ਸਤਇੰਦਰ ਸਿੰਘ ਲਾਡੀ, ਹੈਰੀ ਬਟਾਲਾ, ਕੁਸ਼ ਭੱਟੀ ਹਾਥੀ ਗੇਟ, ਗਿੱਲ ਹਾਊਸ ਪੁਰਾ, ਹਰਵਿੰਦਰਸਿੰਘ ਦਾਬਾਂਵਾਲ, ਗੁਰਜੀਤ ਸਿੰਘ ਦਾਬਾਂਵਾਲ, ਸੁੱਖ ਬਹਾਦਰ ਹੁਸੈਨ, ਕਾਲਾ ਸਫਰੀ ਉਮਰਪੁਰਾ, ਪੰਮਾ ਵਾਲੀਆਂ ਹਾਥੀ ਗੇਟ, ਸੁੱਖਜੀਤ ਸਿੰਘ,ਸੁਖਜਿੰਦਰ ਸਿੰਘ, ਜੱਗੀ ਕਾਦੀਆਂ ਚੁੰਗੀ, ਭਗਵੰਤ ਸਿੰਘ, ਉਨੀਜਾ ਭਾਗੋਵਾਲ, ਹਰਜੀਤ ਸਿੰਘ ਜੀਤੀ, ਵਿਲਸਨ ਨਾਹਰ ਮੱਲੀਆਂ, ਬਲਕਾਰ ਸਿੰਘ, ਮਾਸਟਰ ਲਖਬੀਰ ਸਿੰਘ ਚਾਹਲ, ਸੰਦੀਪ ਸਿੰਘ ਚਾਹਲ, ਬਲਵਿੰਦਰ ਸਿੰਘ, ਜਸਪਾਲ ਸਿੰਘ, ਸੰਦੀਪ ਸਿੰਘਚੋੜਾ, ਹੀਰਾ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media