Tuesday, March 17, 2026

ਲੋਕ ਸੰਘਰਸ਼ ਕਮੇਟੀ ਸਮਰਾਲਾ ਵਲੋਂ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਮੀਟਿੰਗਾਂ ਜਾਰੀ

ਸਮਰਾਲਾ, 8 ਅਕਤੂਬਰ (ਪ. ਪ) – ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮਰਾਲਾ ਸ਼ਹਿਰ ਦੀਆਂ ਸਥਾਨਿਕ ਸਮੱਸਿਆਵਾਂ ਜਿਵੇਂ ਗੰਦੇ ਪਾਣੀ ਦੇ ਨਿਕਾਸ ਲਈ ਅਧੂਰੇ ਪਏ ਸੀਵਰੇਜ ਨੂੰ ਚਾਲੂ ਕਰਨ, ਟੁੱਟੀਆਂ ਭੱਜੀਆਂ ਸੜਕਾਂ ਦੀ ਮੁਰੰਮਤ ਕਰਨ, ਉਹਨਾਂ ਤੇ ਪ੍ਰੀਮਿਕਸ ਪਾਉਂਣ ਆਦਿ ਲਈ ਮੁਹੱਲਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਸਰਕਾਰ, ਪ੍ਰਸਾਸ਼ਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਥੇਬੰਦੀ ਵੱਲੋਂ ਵਾਰ ਵਾਰ ਵਫਦ ਮਿਲਣ ਤੇ ਰੋਸ ਮੁਜਾਹਰੇ ਕਰਨ ਦੇ ਬਾਵਜੂਦ ਅੱਜ ਤੱਕ ਇਹਨਾਂ ਸਮੱਸਿਆਵਾਂ/ਮੰਗਾਂ ਦਾ ਸਬੰਧਿਤਾਂ ਵਲੋਂ ਕੋਈ ਹਲ ਨਹੀਂ ਕੀਤਾ ਗਿਆ ਏਸ ਮਸਲੇ ਦੇ ਹੱਲ ਲਈ ਕਮਲ ਕਲੋਨੀ ਵਿੱਚ ਭਰਮੀ ਮੀਟਿੰਗ ਕਰਾਕੇ ਮਹੱਲਾ ਕਮੇਟੀ ਬਣਾਈ ਗਈ ਜਿਸ ਵਿੱਚ ਸਰਬਸੰਮਤੀ ਨਾਲ ਮੈਂਬਰ ਐਸ. ਐਸ. ਗਿੱਲ ਐਡਵੋਕੇਟ ਜਗਦੀਸ਼ ਰਾਏ, ਸ਼ਿਵਕੁਮਾਰ, ਜਤਿੰਦਰ ਰਾਜੂ ਪੱਤਰਕਾਰ ਤੇ ਗੁਰਮੀਤ ਸਿੰਘ ਨਾਮਯਾਦ ਕੀਤੇ ਗਏ।ਤੀ 11-10-15 ਨੂੰ 9.00 ਵਜੇ ਦੁਰਲੱਭ ਨਗਰ ਵਿਖੇ ਲੋਕ ਸੰਘਰਸ਼ ਕਮੇਟੀ ਵਲੋਂ ਮਹੱਲਾ ਵਾਸੀਆਂ ਦੀ ਮੀਟਿੰਗ ਕਰਾਈ ਜਾਣੀ ਹੈ। ਮੀਟਿੰਗ ਕਰਾਉਣ ਉਪਰੰਤ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ। ਸਮੂਹ ਸ਼ਹਿਰ ਨਿਵਾਸੀਆਂ ਨੂੰ ਆਗੂਆਂ ਨੇ ਭਰਮੀ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਵੱਖ ਵੱਖ ਮੌਕਾਪ੍ਰਸਤ ਸਿਆਸੀ ਲੀਡਰਾਂ ਨੇ ਅਪਣੇ ਹਿੱਤਾ ਲਈ ਹੁਣ ਤੱਕ ਲੋਕਾਂ ਨੂੰ ਲਾਰੇ ਲਾ ਕੇ ਹੀ ਸਾਰਿਆ ਹੈ। ਅੱਜ ਤੱਕ ਸ਼ਹਿਰ ਦੇ ਵਿਕਾਸ ਲਈ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ। ਹੁਣ ਇਕੱਠੇ ਹੋ ਕੇ ਲੋਕ ਸੰਘਰਸ਼ ਦਾ ਬਿਗਲ ਵਜਾਉਣਗੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply