ਬਟਾਲਾ, 8 ਅਕਤੂਬਰ (ਨਰਿੰਦਰ ਬਰਨਾਲ) – ਮੁੱਖ ਸਕੱਤਰ ਪੰਜਾਬ ਸਰਕਾਰ ਦੇ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਸਾਲ 2015 ਦੌਰਾਨ ਗਜਟਿਡ ਅਤੇ ਰਾਖਵੀਆਂ ਛੁੱਟੀਆਂ ਸਬੰਧੀ ਕੁੱਝ ਅੰਸ਼ਿਕ ਸੋਧ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ 9 ਅਕਤੂਬਰ 2015 ਨੂੰ ਹੋਣ ਵਾਲੀ ਸਰਕਾਰੀ ਛੁੱਟੀ ਹੁਣ 29 ਅਕਤੂਬਰ 2015 ਵੀਰਵਾਰ ਨੂੰ ਹੋਵੇਗੀ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ 24 ਨਵੰਬਰ ਨੂੰ ਹੋਣ ਵਾਲੀ ਛੁੱਟੀ ਹੁਣ 16 ਦਸੰਬਰ 2015 ਦਿਨ ਬੁੱਧਵਾਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲਾ ਫਤਹਿਗੜ੍ਹ ਸਾਹਿਬ ਵਿਖੇ ਰੱਖੀ ਗਈਆਂ ਰਾਖਵੀ ਛੁੱਟੀਆਂ ਹੁਣ 25, 26 ਅਤੇ 27 ਦੀ ਥਾਂ 26, 27 ਅਤੇ 28 ਦਸੰਬਰ ਵਾਲੇ ਦਿਨ ਲਈ ਜਾ ਸਕਦੀ ਹੈ।ਉਨ੍ਰਾਂ ਦੱਸਿਆ ਕਿ 9 ਅਕਤੂਬਰ ਅਤੇ 24 ਨਵੰਬਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਨਿਗਮ, ਬੋਰਡ ਅਤੇ ਵਿੱਦਿਅਕ ਅਦਾਰੇ ਆਮ ਕੰਮ ਵਾਲੇ ਦਿਨਾਂ ਵਾਂਗ ਖੁੱਲੇ ਰਹਿਣਗੇ, ਤਾਂ ਜੋ ਜ਼ਿਲ੍ਹੇ ਦੇ ਲੋਕ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਆਪਣੇ ਕੰਮਾਂ ਸਬੰਧੀ ਆ ਸਕਣ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media